
ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ ਸਿਵਿਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਵਿਚ ਬਲੈਕਆਊਟ ਦੇ ਸੱਤ ਏਅਰ ਰੇਡ ਵਾਰਨਿੰਗ ਸਾਇਰਨ ਵਜਾਏ ਜਾਣਗੇ। ਪੰਜਾਬ ਵਿਚ ਮੌਕ ਡ੍ਰਿਲ 8 ਵਜੇ ਤੇ ਚੰਡੀਗੜ੍ਹ ਵਿਚ 7 ਵਜੇ ਸ਼ੁਰੂ ਹੋਵੇਗੀ। ਮੌਕ ਡ੍ਰਿਲ ਦਾ ਮਕਸਦ ਸਿਵਿਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਇਹ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਇਰਨ ਵਜਾ ਕੇ ਹਵਾਈ ਹਮਲੇ ਦੀ ਚੇਤਾਵਨੀ ਦਿੱਤੀ ਜਾਵੇਗੀ। ਡ੍ਰਿਲ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ ਅਤੇ ਹੌਲੀ ਆਵਾਜ਼ ਵਾਲੇ ਸਾਇਰਨ ਨਾਲ ਹੋਵੇਗੀ।
ਪੰਜਾਬ ਵਿਚ ਚਿੰਨ੍ਹਿਤ ਖੇਤਰਾਂ ਵਿਚ 15 ਮਿੰਟ ਤੱਕ ਬਲੈਕਆਊਟ ਕੀਤਾ ਜਾਵੇਗਾ। ਆਮ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਰੂਰੀ ਸੇਵਾਵਾਂ ਹਾਲਾਂਕਿ ਚਾਲੂ ਰਹਿਣਗੀਆਂ।
ਅੱਗ ਬੁਝਾਉਣ ਤੋਂ ਲੈ ਕੇ ਜ਼ਖ਼ਮੀਆਂ ਨੂੰ ਬਚਾਉਣ ਤੱਕ ਦਾ ਅਭਿਆਸ ਮੌਕ ਡ੍ਰਿਲ ਵਿਚ ਫਾਇਰ ਫਾਈਟਿੰਗ ਮੁਹਿੰਮ, ਖੋਜ ਅਤੇ ਬਚਾਅ ਕਾਰਜ ਅਤੇ ਮੁੱਢਲੀ ਸਹਾਇਤਾ ਦਾ ਅਭਿਆਸ ਕੀਤਾ ਜਾਵੇਗਾ। ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਟ੍ਰੈਫਿਕ ਤੇ ਭੀੜ ਨਿਯੰਤਰਣ ਵਰਗੀਆਂ ਐਮਰਜੈਂਸੀ ਗਤੀਵਿਧੀਆਂ ਵੀ ਸ਼ਾਮਲ ਹੋਣਗੀਆਂ।




