टॉप न्यूज़

ਸਰਕਾਰੀ ਸਕੂਲ ਦੇ ਅਧਿਆਪਕਾਂ ਨਾਲ ਭਿਆਨਕ ਹਾਦਸਾ

ਦਰਜਨ ਦੇ ਕਰੀਬ ਅਧਿਆਪਕ ਜ਼ਖਮੀ

ਸੰਘਣੀ ਧੁੰਦ ਕਾਰਨ ਗੁਰਦਾਸਪੁਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਅਧਿਆਪਕਾਂ ਨੂੰ ਸਕੂਲ ਲੈ ਕੇ ਜਾ ਰਹੀ ਇਕ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਵਿਚ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋਏ ਹਨ। ਜਾਣਕਾਰੀ ਮਿਲੀ ਹੈ ਕਿ ਸ਼ਨਿਚਰਵਾਰ ਨੂੰ ਇਲਾਕੇ ਵਿੱਚ ਪਈ ਸੰਘਣੀ ਧੁੰਦ ਦੌਰਾਨ ਨੈਸ਼ਨਲ ਹਾਈਵੇ 354 ਉਤੇ ਕਲਾਨੌਰ ਗੁਰਦਾਸਪੁਰ ਮਾਰਗ ਉਤੇ ਪੈਂਦੇ ਅੱਡਾ ਨੜਾਂਵਾਲੀ ਦੇ ਨਜਦੀਕ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਸਕੂਲ ਟੀਚਰਾਂ ਨਾਲ ਭਰੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਦਰਜਨ ਦੇ ਕਰੀਬ ਅਧਿਆਪਕਾਂ ਦੇ ਫੱਟੜ ਹੋਣ ਦੀ ਖਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਨਾਲ ਸਬੰਧਤ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ ਸਰਕਾਰੀ ਅਧਿਆਪਕ ਰੋਜ਼ਾਨਾ ਦੀ ਤਰ੍ਹਾਂ ਵੈਨ ਰਾਹੀਂ ਫਤਿਹਗੜ੍ਹ ਚੂੜੀਆਂ ਨੂੰ ਜਾ ਰਹੇ ਸਨ। ਨਰਾਂਵਾਲੀ ਨੇੜੇ ਸੰਘਣੀ ਧੁੰਦ ਦੌਰਾਨ ਉਨ੍ਹਾਂ ਦੀ ਵੈਨ ਹਾਦਸਾ ਗ੍ਰਸਤ ਹੋ ਗਈ। ਵੈਨ ਵਿੱਚ ਸਵਾਰ ਅਧਿਆਪਕ ਗੰਭੀਰ ਫੱਟੜ ਹੋ ਗਏ। ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਵੱਲੋਂ ਫੱਟੜ ਅਧਿਆਪਕਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!