
ਦੀਵਾਲੀ ਤੋਂ ਇੱਕ ਦਿਨ ਪਹਿਲਾਂ ਛੋਟੀ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਨਰਕ ਚਤੁਰਦਸ਼ੀ , ਰੂਪ ਚੌਦਸ ਅਤੇ ਕਾਲੀ ਚੌਦਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਸੁੱਖ-ਸਮ੍ਰਿੱਧੀ ਆਉਂਦੀ ਹੈ।
ਹਾਲਾਂਕਿ ਇਸ ਵਾਰ ਛੋਟੀ ਦੀਵਾਲੀ ਦੀ ਤਾਰੀਖ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਭੰਬਲਭੂਸਾ ਹੈ। ਕੋਈ 7 ਨਵੰਬਰ ਅਤੇ ਕੋਈ 8 ਨਵੰਬਰ ਨੂੰ ਛੋਟੀ ਦੀਵਾਲੀ ਦੱਸ ਰਿਹਾ ਹੈ। ਆਓ ਜਾਣਦੇ ਹਾਂ ਕਿ ਸਾਲ 2026 ਵਿੱਚ ਛੋਟੀ ਦੀਵਾਲੀ ਕਦੋਂ ਮਨਾਈ ਜਾਵੇਗੀ, ਇਸ ਦਾ ਸ਼ੁਭ ਮੁਹੂਰਤ ਕੀ ਹੈ ਅਤੇ ਇਸ ਦਿਨ ਦੀ ਪੌਰਾਣਿਕ ਕਥਾ ਕੀ ਹੈ।




