
ਕੈਨੇਡਾ ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਾਨਟਰੈਕਟ ਮੈਰਿਜ (Contract Marriage) ਅਤੇ ਸਪਾਊਜ਼ ਵੀਜ਼ੇ (Spouse Visa) ਦੇ ਸਹਾਰੇ ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਸਪਾਊਜ਼ ਵੀਜ਼ਾ (Spouse Visa) ਅਤੇ ਕਾਨਟ੍ਰੈਕਟ ਮੈਰਿਜ਼ (Contract Marriage) ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਨਿਯਮ ਬਦਲ ਦਿੱਤੇ ਗਏ ਹਨ। ਕੈਨੇਡਾ ਨੇ ਨਿਯਮਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ।
ਕੈਨੇਡਾ ਇਮੀਗ੍ਰੇਸ਼ਨ ਵਿਭਾਗ (IRCC) ਦੇ ਫਾਰਵਰਡ ਰੈਗੂਲੇਟਰੀ ਪਲਾਨ ਦੇ ਅਨੁਸਾਰ ਕੈਨੇਡਾ ਆਉਣ ਵਾਲੇ ਪਤੀ-ਪਤਨੀ ਨੂੰ ਹੁਣ ਭਾਸ਼ਾ (IELTS) ਟੈਸਟ ਪਾਸ ਕਰਨਾ ਪਵੇਗਾ।ਕੈਨੇਡਾ ਦੇ ਸਪਾਊਸ ਓਪਨ ਵਰਕ ਪਰਮਿਟ ਵਿੱਚ ਹੁਣ ਸਿਰਫ ਹਾਈ ਸਕਿਲਡ, ਮਾਸਟਰਸ ਜਾਂ PHD ਕਰਨ ਵਾਲਿਆਂ ਦੇ ਪਾਰਟਨਰ ਨੂੰ ਹੀ ਓਪਨ ਪਰਮਿਟ ਮਿਲ ਸਕੇਗਾ। ਕੈਨੇਡਾ ਦੇ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ‘ਤੇ ਪਵੇਗਾ।
EDITED BY- HARLEEN KAUR




