
ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਦੱਸ ਦੇਈਏ ਕਿ ਅਤਿ ਦੀ ਗਰਮੀ ਕਾਰਨ ਬੱਚਿਆਂ ਦਾ ਵੀ ਬੁਰਾ ਹਾਲ ਹੋਇਆ ਹੈ। ਇਸ ਵਿਚਾਲੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਲਗਾਤਾਰ ਪੰਜਾਬ ਵਿਚ 2 ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ 26 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਅਗਲੇ ਦਿਨ ਯਾਨੀ ਕਿ 27 ਮਈ ਨੂੰ ਈਦ-ਉੱਲ-ਜੂਹਾ (ਬਕਰੀਦ) ਦਾ ਤਿਉਹਾਰ ਆ ਰਿਹਾ ਹੈ, ਜਿਸ ਦੇ ਸਬੰਧ ਵਿਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਲੰਡਰ ਵਿਚ 27 ਮਈ ਯਾਨੀ ਕਿ ਬੁੱਧਵਾਰ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਲਗਾਤਾਰ ਦੋ ਦਿਨ ਛੁੱਟੀ ਹੋਣ ਕਰਕੇ ਬੱਚਿਆਂ ਨੂੰ ਵੀ ਮੌਜਾਂ ਲੱਗਣਗੀਆਂ।
EDITED BY- HARLEEN KAUR




