
ਫਰੀਦਕੋਟ ‘ਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੋ ਮਹਿਲਾਵਾਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਕਈ ਮੀਟਰ ਤੱਕ ਘਸੀਟਦੀ ਹੋਈ ਲੈ ਗਈ। ਦੋਵੇਂ ਮਹਿਲਾਵਾਂ ਆਪਸ ਵਿੱਚ ਦੇਵਰਾਣੀ-ਜੇਠਾਣੀ ਸਨ ਅਤੇ ਨਹਿਰ ਕਿਨਾਰੇ ਲੱਗੇ ਨਲਕੂਪ ਤੋਂ ਪੀਣ ਵਾਲਾ ਪਾਣੀ ਭਰਨ ਲਈ ਕੈਨੀਆਂ ਲੈ ਕੇ ਜਾ ਰਹੀਆਂ ਸਨ।
ਮ੍ਰਿਤਕਾਂ ਦੀ ਪਛਾਣ ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਸੰਜਨਾ (43), ਪਤਨੀ ਮਨਦੀਪ ਕੁਮਾਰ ਅਤੇ ਪੂਜਾ (49), ਪਤਨੀ ਮਨੋਜ ਕੁਮਾਰ ਵਜੋਂ ਹੋਈ ਹੈ। ਰੋਜ਼ਾਨਾ ਦੀ ਤਰ੍ਹਾਂ ਦੋਵੇਂ ਮਹਿਲਾਵਾਂ ਘਰ ਲਈ ਪੀਣ ਵਾਲਾ ਪਾਣੀ ਲੈਣ ਵਾਸਤੇ ਐਕਟਿਵਾ ‘ਤੇ ਨਹਿਰ ਵੱਲ ਜਾ ਰਹੀਆਂ ਸਨ।



