टॉप न्यूज़

ਪੰਜਾਬ ਤੋਂ ਵੱਡੀ ਖਬਰ

ਬਠਿੰਡਾ ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ

ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਦਹਿਸ਼ਤ ਫੈਲ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਠਿੰਡਾ ਤਹਿਸੀਲ ਕੰਪਲੈਕਸ ‘ਚ ਮੰਗਲਵਾਰ ਨੂੰ ਉਸ ਸਮੇਂ ਅਚਾਨਕ ਹਫੜਾ-ਦਫੜੀ ਮਚ ਗਈ, ਜਦੋਂ ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਪਹੁੰਚੇ ਇੱਕ ਵਿਅਕਤੀ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਉਕਤ ਵਿਅਕਤੀ ਖ਼ੁਦ ਹੀ ਜ਼ਖ਼ਮੀ ਹੋ ਗਿਆ। ਦੁਪਹਿਰ ਕਰੀਬ 12:30 ਵਜੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਨਾਲ ਤਹਿਸੀਲ ਕੰਪਲੈਕਸ ‘ਚ ਮੌਜੂਦ ਲੋਕਾਂ ‘ਚ ਦਹਿਸ਼ਤ ਫੈਲ ਗਈ।

ਜਾਣਕਾਰੀ ਮੁਤਾਬਕ ਉਕਤ ਵਿਅਕਤੀ ਆਪਣਾ ਹਥਿਆਰ ਚੈੱਕ ਕਰਵਾਉਣ ਲਈ ਕਲਰਕ ਕੋਲ ਜਾ ਰਿਹਾ ਸੀ। ਇਸੇ ਦੌਰਾਨ ਉਸ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਫਾਇਰ ਹੋ ਗਿਆ। ਗੋਲੀ ਉਸ ਦੇ ਪੱਟ ਵਿੱਚ ਜਾ ਲੱਗੀ। ਮੌਕੇ ’ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਤਹਿਸੀਲ ਕੰਪਲੈਕਸ ‘ਚ ਹੜਕੰਪ ਮੱਚ ਗਿਆ।

ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਗਾਰਡਾਂ ਨੇ ਤਹਿਸੀਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਇਹ ਪਤਾ ਲਗਾਉਣ ‘ਚ ਜੁੱਟੀ ਹੋਈ ਹੈ ਕਿ ਹਥਿਆਰ ਤੋਂ ਗੋਲੀ ਕਿਹੜੇ ਹਾਲਾਤਾਂ ‘ਚ ਚੱਲੀ ਅਤੇ ਇਸ ‘ਚ ਕਿਸੇ ਕਿਸਮ ਦੀ ਲਾਪਰਵਾਹੀ ਤਾਂ ਨਹੀਂ ਵਰਤੀ ਗਈ। ਫਿਲਹਾਲ ਘਟਨਾ ਕਾਰਨ ਤਹਿਸੀਲ ਕੰਪਲੈਕਸ ‘ਚ ਕਾਫੀ ਦੇਰ ਤੱਕ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!