टॉप न्यूज़

ਪਠਾਨਕੋਟ ਸ਼ਹਿਰ ‘ਚ ਝਪਟਮਾਰਾਂ ਦੀ ਦਹਿਸ਼ਤ

72 ਘੰਟਿਆਂ 'ਚ 3 ਵਾਰਦਾਤਾਂ

ਪਠਾਨਕੋਟ ਸ਼ਹਿਰ ਵਿੱਚ ਝਪਟਮਾਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲਗਾਤਾਰ ਝਪਟਮਾਰੀ ਦੀਆਂ ਸ਼ਿਕਾਇਤਾਂ ਪੁਲਿਸ ਥਾਣਿਆਂ ਤੱਕ ਪਹੁੰਚ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿਛਲੇ 72 ਘੰਟਿਆਂ ਦੌਰਾਨ ਹੀ ਸ਼ਹਿਰ ਵਿੱਚ ਝਪਟਮਾਰੀ ਦੀਆਂ 3 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਦਕਿ ਪਿਛਲੇ 10 ਦਿਨਾਂ ਵਿੱਚ 6 ਮਹਿਲਾਵਾਂ ਝਪਟਮਾਰਾਂ ਦਾ ਸ਼ਿਕਾਰ ਬਣੀਆਂ ਹਨ।
ਤਾਜ਼ਾ ਮਾਮਲਾ ਸ਼ਹਿਰ ਦੇ ਇੱਕ ਪੌਸ਼ ਇਲਾਕੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਸਕੂਟੀ ’ਤੇ ਜਾ ਰਹੀ ਮਹਿਲਾ ਦੇ ਕੰਨ ਵਿੱਚੋਂ ਬਾਲੀ ਝਪਟ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ਦੀ ਜਾਂਚ ਥਾਣਾ ਨੰਬਰ 1 ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵਾਰਦਾਤ ਵਾਲੇ ਇਲਾਕੇ ਅਤੇ ਆਸ-ਪਾਸ ਦੇ ਰਸਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਤੱਕ ਪਹੁੰਚਣ ਲਈ ਉਪਲਬਧ ਸੁਰਾਗਾਂ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!