Uncategorized

Pregnancy ਦੀ ਇਹ ਗਲਤੀ ਬੱਚੇ ਦੇ ਦਿਮਾਗ ‘ਤੇ ਪਾ ਸਕਦੀ ਹੈ ਅਸਰ ?

ਪ੍ਰੈਗਨੈਂਸੀ ਦੌਰਾਨ ਕੁਝ ਔਰਤਾਂ ਨੂੰ ਅਨੀਮੀਆ ਯਾਨੀ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਇਹ ਖਤਰਨਾਕ ਹੋ ਸਕਦਾ ਹੈ। ਹੁਣ ਇਸ ਸਬੰਧੀ ਇੱਕ ਸਟਡੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਅਨੀਮੀਆ ਤੋਂ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚਿਆਂ ਦੇ ਦਿਮਾਗ ਦਾ ਆਕਾਰ ਛੋਟਾ ਹੋ ਸਕਦਾ ਹੈ।

ਖਾਸ ਗੱਲ ਇਹ ਹੈ ਕਿ ਇਹ ਅੰਤਰ ਦਿਮਾਗ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਦੇਖਿਆ ਗਿਆ ਹੈ, ਜੋ ਸਿੱਖਣ ਅਤੇ ਭਾਵਨਾਵਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਰਿਸਰਚ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੈਗਨੈਂਸੀ ਦੌਰਾਨ ਖੂਨ ਦੀ ਕਮੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਹੋਣ ਵਾਲੇ ਬੱਚੇ ਦੇ ਦਿਮਾਗ ਦੇ ਵਿਕਾਸ ‘ਤੇ ਅਸਰ ਪਾ ਸਕਦਾ ਹੈ।

MRI ਵਿੱਚ ਪਤਾ ਲੱਗਾ ਕਿ ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੈਗਨੈਂਸੀ ਦੌਰਾਨ ਅਨੀਮੀਆ ਸੀ, ਉਨ੍ਹਾਂ ਦੇ ਬੱਚਿਆਂ ਦੇ ਦਿਮਾਗ ਦਾ ਕੁੱਲ ਆਕਾਰ ਔਸਤਨ 4 ਫੀਸਦੀ ਛੋਟਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਸਟਡੀ ਵਿੱਚ ਸ਼ਾਮਲ ਔਰਤਾਂ ਨੂੰ ਗੰਭੀਰ ਨਹੀਂ, ਸਗੋਂ ਹਲਕਾ ਅਨੀਮੀਆ ਸੀ। ਇਸਦਾ ਮਤਲਬ ਹੈ ਕਿ ਖੂਨ ਦੀ ਕਮੀ ਹਲਕੀ ਹੋਣ ਦੇ ਬਾਵਜੂਦ ਬੱਚੇ ਦੇ ਦਿਮਾਗ ਦੇ ਵਿਕਾਸ ‘ਤੇ ਅਸਰ ਪੈ ਸਕਦਾ ਹੈ।

ਬੱਚੇ ਦੇ ਵੱਡੇ ਹੋਣ ‘ਤੇ ਵੀ ਖਤਮ ਨਹੀਂ ਹੋਇਆ ਅਸਰ

ਚਿੰਤਾਜਨਕ ਪਹਿਲੂ ਇਹ ਸੀ ਕਿ ਬੱਚਿਆਂ ਦੇ ਦਿਮਾਗ ਵਿੱਚ ਦਿਖਾਈ ਦੇਣ ਵਾਲਾ ਇਹ ਅੰਤਰ ਸਮੇਂ ਦੇ ਨਾਲ ਘੱਟ ਹੁੰਦਾ ਨਜ਼ਰ ਨਹੀਂ ਆਇਆ। ਇਨ੍ਹਾਂ ਵਿੱਚੋਂ ਕੁਝ ਬੱਚਿਆਂ ਦਾ ਸਕੈਨ 3 ਸਾਲ ਦੀ ਉਮਰ ਤੋਂ ਬਾਅਦ ਵੀ ਕੀਤਾ ਗਿਆ। ਉਨ੍ਹਾਂ ਦਾ ਦਿਮਾਗ ਵੀ ਆਮ ਨਾਲੋਂ ਛੋਟਾ ਹੀ ਪਾਇਆ ਗਿਆ।

ਇਹ ਸਟਡੀ ਦੱਸਦੀ ਹੈ ਕਿ ਔਰਤਾਂ ਨੂੰ ਪ੍ਰੈਗਨੈਂਸੀ ਦੌਰਾਨ ਆਪਣੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਇਸ ਲਈ ਆਇਰਨ ਨਾਲ ਭਰਪੂਰ ਖੁਰਾਕ ਲੈਣੀ ਜ਼ਰੂਰੀ ਹੈ।

ਕੀ ਹਰ ਬੱਚੇ ਵਿੱਚ ਹੋ ਸਕਦੀ ਹੈ ਇਹ ਸਮੱਸਿਆ?

ਇਸਦਾ ਮਤਲਬ ਇਹ ਨਹੀਂ ਹੈ ਕਿ ਅਨੀਮੀਆ ਤੋਂ ਪੀੜਤ ਹਰ ਮਾਂ ਦੇ ਬੱਚੇ ਨੂੰ ਭਵਿੱਖ ਵਿੱਚ ਕੋਈ ਬਿਮਾਰੀ ਜਾਂ ਸਿੱਖਣ ਸਬੰਧੀ ਸਮੱਸਿਆ ਜ਼ਰੂਰ ਹੋਵੇਗੀ। ਪਰ ਇਹ ਜ਼ਰੂਰ ਹੈ ਕਿ ਪ੍ਰੈਗਨੈਂਸੀ ਦੌਰਾਨ ਅਨੀਮੀਆ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਇਸਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।

ਮਾਂ ਦੇ ਅਨੀਮੀਆ ਦਾ ਬੱਚੇ ਦੇ ਦਿਮਾਗ ਨਾਲ ਕੀ ਕਨੈਕਸ਼ਨ ਹੈ?

ਅਨੀਮੀਆ ਵਿੱਚ ਸਰੀਰ ਵਿੱਚ ਹੀਮੋਗਲੋਬਿਨ ਜਾਂ ਸਿਹਤਮੰਦ ਲਾਲ ਖੂਨ ਦੇ ਸੈੱਲਾਂ ਦੀ ਕਮੀ ਹੋ ਜਾਂਦੀ ਹੈ। ਹੀਮੋਗਲੋਬਿਨ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ।ਪ੍ਰੈਗਨੈਂਸੀ ਦੌਰਾਨ ਗਰਭ ਵਿੱਚ ਪਲ ਰਹੇ ਬੱਚੇ ਨੂੰ ਆਕਸੀਜਨ ਅਤੇ ਪੋਸ਼ਕ ਤੱਤ ਮਾਂ ਅਤੇ ਪਲੇਸੈਂਟਾ ਰਾਹੀਂ ਮਿਲਦੇ ਹਨ। ਜੇਕਰ ਮਾਂ ਨੂੰ ਅਨੀਮੀਆ ਹੈ ਤਾਂ ਸਰੀਰ ਦੀ ਆਕਸੀਜਨ ਪਹੁੰਚਾਉਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਕਈ ਮਾਮਲਿਆਂ ਵਿੱਚ ਦਿਮਾਗ ਤੱਕ ਵੀ ਆਕਸੀਜਨ ਦੀ ਸਪਲਾਈ ‘ਤੇ ਅਸਰ ਪੈ ਸਕਦਾ ਹੈ।

ਅਨੀਮੀਆ ਦੇ ਲੱਛਣ
ਥਕਾਵਟ
ਸਾਹ ਫੁੱਲਣਾ
ਚਮੜੀ ਦਾ ਪੀਲਾ ਪੈਣਾ
ਕਮਜ਼ੋਰੀ

ਅਨੀਮੀਆ ਤੋਂ ਕਿਵੇਂ ਬਚੀਏ?

ਆਇਰਨ ਨਾਲ ਭਰਪੂਰ ਖੁਰਾਕ ਲਓ। ਇਸ ਲਈ ਆਪਣੀ ਡਾਇਟ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਜਿਵੇਂ ਪਾਲਕ, ਦਾਲਾਂ ਅਤੇ ਬੀਨਜ਼ ਸ਼ਾਮਲ ਕਰੋ। ਮਾਸਾਹਾਰੀ ਲੋਕ ਮਾਸ, ਮੱਛੀ ਅਤੇ ਅੰਡੇ ਦਾ ਸੇਵਨ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਟਾਮਿਨ C ਵੀ ਚੰਗੀ ਮਾਤਰਾ ਵਿੱਚ ਲਓ। ਇਸ ਲਈ ਨਿੰਬੂ, ਸੰਤਰਾ, ਆਂਵਲਾ ਅਤੇ ਟਮਾਟਰ ਵਰਗੀਆਂ ਚੀਜ਼ਾਂ ਖਾ ਸਕਦੇ ਹੋ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!