टॉप न्यूज़

ਕਾਂਗਰਸ ਨੂੰ ਲੱਗਾ ਵੱਡਾ ਝਟਕਾ

ਇਹ ਆਗੂ ਸੈਂਕੜੇ ਸਾਥੀਆਂ ਸਮੇਤ AAP 'ਚ ਹੋਏ ਸ਼ਾਮਿਲ

ਹਲਕਾ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਹੌਸਲਾ ਅਫਜ਼ਾਈ ਮਿਲੀ, ਜਦੋਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇਵਲ ਮਸੀਹ ਮੇਘਾ ਨੇ ਆਪਣੇ ਤਿੰਨ ਮੌਜੂਦਾ ਪੰਚਾਂ ਅਤੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਉਹ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ। ਵਿਧਾਇਕ ਰੰਧਾਵਾ ਵੱਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਚਿੰਨ ਵਾਲੇ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ। ਰੰਧਾਵਾ ਨੇ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਿਹਾ ਹੈ, ਉਨ੍ਹਾਂ ਦੀ ਕਦਰ ਕੀਤੀ ਜਾਵੇਗੀ ਅਤੇ ਵੋਟਰ-ਸਪੋਟਰ ਨੂੰ ਯੋਗ ਮਾਨ-ਸਨਮਾਨ ਦਿੱਤਾ ਜਾਵੇਗਾ।

ਵਿਧਾਇਕ ਰੰਧਾਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਚਾਰ ਸਾਲਾਂ \‘ਚ ਜਨਹਿਤ ਦੇ ਕਈ ਕੰਮ ਕੀਤੇ ਹਨ, ਜਿਸ ਦੀ ਬਦੌਲਤ ਲੋਕ ਧੜਾਧੜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡੇਰਾ ਬਾਬਾ ਨਾਨਕ \‘ਚ ਹੋਈ ਪੰਚਾਇਤੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਇਤਿਹਾਸਕ ਜਿੱਤ ਹਾਸਲ ਕੀਤੀ, ਜੋ 2027 ਚ ਆਉਣ ਵਾਲੀ ਸਰਕਾਰ ਲਈ ਨਿਸ਼ਾਨੀ ਹੈ।

ਇਸ ਮੌਕੇ ਤੇ ਕੇਵਲ ਮਸੀਹ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਇਸ ਸਮਾਗਮ \‘ਚ ਮਨਪ੍ਰੀਤ ਸਿੰਘ ਮੰਨਾ ਬਲਾਕ ਪ੍ਰਧਾਨ, ਸਮਸ਼ੇਰ ਸਿੰਘ ਮੰਗੀਆਂ, ਰੇਸ਼ਮ ਸਿੰਘ ਪੱਡਾ, ਗੁਲਜਾਰ ਮਸੀਹ, ਅਮਨਪ੍ਰੀਤ ਸਿੰਘ, ਅਵਤਾਰ ਸਿੰਘ ਰੰਧਾਵਾ ਸਿੰਘਪੁਰਾ, ਨਿਸ਼ਾਨ ਸਿੰਘ ਸਰਪੰਚ ਸਿੰਘਪੁਰਾ ਆਦਿ ਨੇ ਵੀ ਹਾਜ਼ਰੀ ਲਗਾਈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!