Uncategorized

ਇਹ ਫਲ ਹੈ ਸਰਦੀਆਂ ਦਾ ‘ਰਾਜਾ’ ਜਾਣੋ ਖੁਰਾਕੀ ਗੁਣ ਤੇ ਫਾਇਦੇ

ਜੇ ਖੁਰਾਕ ਚੰਗੀ ਹੋਵੇ ਤਾਂ ਸਿਹਤ ਵੀ ਚੰਗੀ ਰਹਿੰਦੀ ਹੈ। ਸਰਦੀਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਅਕਸਰ ਇਸ ਸਮੇਂ ਲੋਕ ਜ਼ਿਆਦਾ ਬਿਮਾਰ ਪੈ ਜਾਂਦੇ ਹਨ। ਕਦੇ ਤਿੱਖੀ ਠੰਢ ਤੰਗ ਕਰਦੀ ਹੈ, ਤਾਂ ਕਦੇ ਮੌਸਮੀ ਬਿਮਾਰੀਆਂ। ਇਹ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਲਿਆਉਂਦਾ ਹੈ। ਪਰ ਜੇ ਖੁਰਾਕ ਸਹੀ ਹੋਵੇ ਤਾਂ ਸਰਦੀਆਂ ‘ਚ ਤਬੀਅਤ ਬਿਗੜਦੀ ਨਹੀਂ।

ਇਥੇ ਜਾਣੋ ਕਿ ਕਿਹੜੇ ਫਲ ਸਰਦੀਆਂ ਵਿੱਚ ਜ਼ਰੂਰ ਖਾਣੇ ਚਾਹੀਦੇ ਹਨ ਅਤੇ ਕਿਹੜੇ ਫਲ ਨੂੰ ਸਰਦੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਫਲ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ।

ਵਿਟਾਮਿਨ C ਨਾਲ ਭਰਪੂਰ ਸੰਤਰਾ ਖਾਸ ਕਰਕੇ ਸਰਦੀਆਂ ਵਿੱਚ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿੱਚ ਪੋਟੈਸ਼ੀਅਮ, ਫਾਈਬਰ ਅਤੇ ਫੋਲੇਟ ਵੀ ਹੁੰਦਾ ਹੈ। ਸੰਤਰਾ ਖਾਣ ਨਾਲ ਸਰੀਰ ਦੀ ਰੋਗ-ਪਰਤਿਰੋਧਕ ਸਮਰੱਥਾ ਵਧਦੀ ਹੈ, ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਮੌਸਮੀ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸ ਕਰਕੇ ਸੰਤਰਾ ਸਰਦੀਆਂ ਦੇ ਮੌਸਮ ਵਿੱਚ ਖਾਣ ਲਈ ਬਹੁਤ ਲਾਭਦਾਇਕ ਹੁੰਦਾ ਹੈ।

ਸੰਤਰਾ – ਸੰਤਰਾ ਵਿਟਾਮਿਨ C ਨਾਲ ਭਰਪੂਰ ਹੁੰਦਾ ਹੈ ਅਤੇ ਇੰਫੈਕਸ਼ਨ ਤੋਂ ਬਚਾਉਂਦਾ ਹੈ। ਇਸਨੂੰ ਖਾਣ ਨਾਲ ਮੌਸਮੀ ਬਿਮਾਰੀਆਂ ਦੂਰ ਰਹਿੰਦੀਆਂ ਹਨ।

ਅਨਾਰ – ਇਸ ਫਲ ਵਿੱਚ ਐਂਟੀ-ਆਕਸੀਡੈਂਟਸ ਦੀ ਵਾਫ਼ਰ ਮਾਤਰਾ ਹੁੰਦੀ ਹੈ। ਅਨਾਰ ਖਾਣ ਨਾਲ ਸਰੀਰ ਨੂੰ ਵਿਟਾਮਿਨ C ਅਤੇ ਵਿਟਾਮਿਨ K ਮਿਲਦਾ ਹੈ ਅਤੇ ਐਂਟੀ-ਇੰਫਲਾਮੇਟਰੀ ਗੁਣ ਵੀ ਪ੍ਰਾਪਤ ਹੁੰਦੇ ਹਨ।

ਸੇਬ – ਫਾਈਬਰ, ਵਿਟਾਮਿਨ C ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਸੇਬ ਪੇਟ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਸਭ ਕੁਝ ਬਿਹਤਰ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

ਚੀਕੂ – ਸਰਦੀਆਂ ਵਿੱਚ ਚੀਕੂ ਵੀ ਖਾਇਆ ਜਾ ਸਕਦਾ ਹੈ। ਇਹ ਅੰਤੜੀਆਂ ਦੀ ਸਿਹਤ ਨੂੰ ਚੰਗਾ ਰੱਖਦਾ ਹੈ ਅਤੇ ਬੈਕਟੀਰੀਆਲ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਅਮਰੂਦ – ਫਲਾਂ ਵਿੱਚ ਅਮਰੂਦ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅਮਰੂਦ ਖਾਣ ਨਾਲ ਸਰੀਰ ਨੂੰ ਡਾਇਟਰੀ ਫਾਈਬਰ ਮਿਲਦਾ ਹੈ, ਜਿਸ ਨਾਲ ਹਾਈ ਕੋਲੇਸਟਰੋਲ ਘਟਣ ਵਿੱਚ ਮਦਦ ਮਿਲਦੀ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!