
ਪੰਜਾਬ ‘ਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ ਦੇਸ਼ ਭਰ ਵਿਚ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ ‘ਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ ਰੰਗ ਵਿਖਾ ਰਹੀਆਂ ਹਨ।
ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 3 ਸ਼ਹਿਰਾਂ ‘ਚ ਸਿਰਫ਼ 3 ਡਿਗਰੀ ਤਾਪਮਾਨ ਆ ਗਿਆ ਹੈ। ਆਦਮਪੁਰ ਵਿਚ ਘੱਟ-ਘੱਟ ਤਾਪਮਾਨ 3 ਡਿਗਰੀ, ਫਰੀਦਕੋਟ ‘ਚ ਘੱਟੋ ਘਟ ਤਾਪਮਾਨ 3.2 ਡਿਗਰੀ ਅਤੇ ਬਠਿੰਡਾ ਵਿਚ 3.8 ਡਿਗਰੀ ਰਿਹਾ। ਸੂਬੇ ਵਿਚ ਵੱਧ ਤੋਂ ਵਧ ਤਾਪਮਾਨ ਪਟਿਆਲਾ ‘ਚ 23.6 ਡਿਗਰੀ ਰਿਹਾ ਜਦਕਿ ਇਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਸਿਖਰ ‘ਤੇ ਸੀ।
ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸਰਦੀ ਲਈ ਯੈਲੋ ਅਲਰਟ ਜਾਰੀ ਹੈ। ਧੁੰਦ ਵੀ ਛਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ ਅਤੇ ਮੌਸਮ ਸੁੱਕਾ ਰਹੇਗਾ। ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕਾ ਜਾਂ ਮਧਮ ਧੁੰਦ ਪੈ ਸਕਦੀ ਹੈ।




