टॉप न्यूज़

ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਨੇ ਮਚਾਇਆ ਹਾਹਾਕਾਰ

ਪੰਜਾਬੀ ਸੰਗੀਤ ਜਗਤ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀਆਂ ਖਬਰਾਂ ਵਾਇਰਲ ਹੋਈਆਂ। ਦਰਅਸਲ, ਇਹ ਖਬਰਾਂ ਬਿਨਾਂ ਪੁਸ਼ਟੀ ਦੇ ਵਾਇਰਲ ਹੋ ਜਾਂਦੀਆਂ ਹਨ। ਇੱਕ ਮਸ਼ਹੂਰ ਹਸਤੀ ਦੀ ਮੌਤ ਦੀ ਅਫਵਾਹ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ, ਜਿਸ ਕਾਰਨ ਲੋਕਾਂ ਵਿੱਚ ਪਰੇਸ਼ਾਨੀ ਤੇ ਚਿੰਤਾ ਦਾ ਮਾਹੌਲ ਬਣ ਗਿਆ।

ਕਿਸੇ ਨੇ ਸੋਸ਼ਲ ਮੀਡੀਆ ਪਲੇਟ ਫਾਰਮ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਮੌਤ ਦੀ ਖਬਰ ਫੈਲਾਅ ਦਿੱਤੀ। ਵਾਇਲਰ ਪੋਸਟ ‘ਚ ਲਿਖਿਆ ਗਿਆ ” ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਿਸ ਪੂਜਾਾ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ।

ਇਹ ਪੋਸਟ ਪੰਜਾਬੀ ਗਾਇਕਾ ਮਿਸ ਪੂਜਾ ਤੱਕ ਪੁੱਜ ਗਈ। ਇਸ ਤੋਂ ਬਾਅਦ ਮਿਸ ਪੂਜਾ ਨੇ ਵੀ ਬੜੇ ਮਜਾਕੀਆਂ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਅਤੇ ਦੱਸਿਆ ਕਿ ਇਹ ਖਬਰ ਇੱਕ ਅਫਵਾਹ ਹੈ। ਉਨ੍ਹਾਂ ਆਪਣੇ ਇੰਸਟਗ੍ਰਾਮ ‘ਤੇ ਪੋਸਟ ਕਰਦਿਆ ਲਿਖਿਆ ”ਟੱਲ ਜੋ-ਟੱਲ ਜੋ ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!