
ਰੋਪੜ ਜ਼ਿਲ੍ਹੇ ਦੇ ਸ਼ਹੀਦ ਜਵਾਨ ਜੋਬਨਜੀਤ ਸਿੰਘ ਦਾ ਪਾਰਥਿਕ ਸਰੀਰ ਉਨ੍ਹਾਂ ਦੇ ਪਿੰਡ ਗੋਬਿੰਦ ਵੈਲੀ, ਰੋਪੜ ਵਿਖੇ ਪਹੁੰਚ ਗਿਆ ਹੈ। ਪਾਰਥਿਕ ਸਰੀਰ ਦੇ ਘਰ ਪਹੁੰਚਦੇ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਗਹਿਰਾ ਸੋਗ ਛਾ ਗਿਆ। ਜਾਣਕਾਰੀ ਮੁਤਾਬਕ ਸ਼ਹੀਦ ਜੋਬਨਜੀਤ ਸਿੰਘ ਦਾ ਸੰਸਕਾਰ ਅੱਜ ਦੁਪਹਿਰ ਕਰੀਬ 3 ਵਜੇ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
EDITED BY- HARLEEN KAUR




