
ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਮੌਕੇ ’ਤੇ ਭਾਜੜ ਮਚ ਗਈ।
ਪਟਾਕਿਆਂ ਵਿਚੋਂ ਨਿਕਲਿਆ ਬਰੂਦ ਸੰਗਤਾਂ ਉੱਤੇ ਵੱਜਿਆ ਜਿਸ ਨਾਲ ਕਈਆਂ ਦੇ ਕੱਪੜੇ ਸੜ ਗਏ। ਅਚਾਨਕ ਘਟਨਾ ਕਾਰਨ ਸੰਗਤਾਂ ਵਿੱਚ ਭਗਦੜ ਜਿਹੀ ਸਥਿਤੀ ਬਣ ਗਈ।
ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਮੌਕੇ ’ਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਸੰਗਤਾਂ ਨੂੰ ਸ਼ਾਂਤ ਕੀਤਾ।
EDITED BY- HARLEEN KAUR




