Uncategorized

ਤੁਸੀਂ ਵੀ ਵਰਤਦੇ ਹੋ ਕਮਰਾ ਗਰਮ ਕਰਨ ਲਈ ਹੀਟਰ ਤਾਂ ਧਿਆਨ ਰੱਖੋ ਇਹ ਗੱਲਾਂ

ਘੇਰ ਸਕਦੀਆਂ ਇਹ ਮੁਸ਼ਕਲਾਂ

ਠੰਡ ਵੱਧਦੇ ਹੀ ਬਹੁਤ ਸਾਰੇ ਲੋਕ ਕਮਰੇ ਨੂੰ ਗਰਮ ਰੱਖਣ ਲਈ ਰੂਮ ਹੀਟਰ ਅਤੇ ਬਲੋਅਰ ਵਰਤਣ ਲੱਗ ਜਾਂਦੇ ਹਨ। ਰੂਮ ਹੀਟਰ ਕਮਰੇ ਦੀ ਗਰਮੀ ਬਰਕਰਾਰ ਰੱਖ ਕੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਵੱਧ ਇਸਤੇਮਾਲ ਤੁਹਾਡੇ ਸਿਹਤ ਲਈ ਖਤਰਨਾਕ ਹੋ ਸਕਦਾ ਹੈ?

ਜੀ ਹਾਂ, ਹੀਟਰ ਸਰਦੀਆਂ ਵਿੱਚ ਆਰਾਮ ਤਾਂ ਦਿੰਦੇ ਹਨ, ਪਰ ਜ਼ਿਆਦਾ ਦੇਰ ਜਾਂ ਗਲਤ ਤਰੀਕੇ ਨਾਲ ਵਰਤਣ ‘ਤੇ ਸਿਹਤ ਤੇ ਕਮਰੇ ਦੀ ਹਵਾ ‘ਤੇ ਬੁਰਾ ਅਸਰ ਪਾ ਸਕਦੇ ਹਨ। ਆਓ ਜਾਣਦੇ ਹਾਂ ਕਿ ਕਮਰੇ ਵਿੱਚ ਰੂਮ ਹੀਟਰ ਚਲਾਉਣ ਦੇ ਵੱਡੇ ਨੁਕਸਾਨ ਕੀ ਹੋ ਸਕਦੇ ਹਨ।

ਰੂਮ ਹੀਟਰ ਚਲਾਉਣ ਦੇ ਵੱਡੇ ਸਾਈਡ ਇਫੈਕਟ

ਸੁੱਕੀ ਤਵਚਾ – ਕਮਰੇ ਵਿੱਚ ਹੀਟਰ ਚਲਾਉਣ ਦਾ ਸਭ ਤੋਂ ਪਹਿਲਾ ਤੇ ਵੱਡਾ ਨੁਕਸਾਨ ਇਹ ਹੈ ਕਿ ਇਹ ਹਵਾ ਵਿਚੋਂ ਨਮੀ ਖਤਮ ਕਰ ਦਿੰਦਾ ਹੈ। ਹੀਟਰ ਕਾਰਨ ਕਮਰੇ ਦੀ ਹਵਾ ਸੁੱਕੀ ਹੋ ਜਾਂਦੀ ਹੈ, ਜਿਸ ਨਾਲ ਚਮੜੀ ਸੁੱਕਣ ਲੱਗਦੀ ਹੈ, ਬੁੱਲ੍ਹ ਫਟਣ ਲੱਗਦੇ ਹਨ, ਅੱਖਾਂ ਵਿੱਚ ਜਲਨ, ਨੱਕ ਸੁੱਕਣਾ ਅਤੇ ਗਲੇ ਵਿੱਚ ਖਾਰਸ਼ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਮੇ ਵਾਲੇ ਲੋਕਾਂ ਲਈ ਤਾਂ ਇਹ ਸਮੱਸਿਆ ਹੋਰ ਵੱਧ ਸਕਦੀ ਹੈ ਕਿਉਂਕਿ ਸੁੱਕੀ ਹਵਾ ਨਾਲ ਸਾਂਹ ਲੈਣ ਦੀ ਦਿੱਕਤ ਤੇਜ਼ ਹੋ ਸਕਦੀ ਹੈ।

ਸਿਰਦਰਦ- ਗੈਸ ਜਾਂ ਕੇਰੋਸਿਨ ਵਾਲੇ ਹੀਟਰਾਂ ਨਾਲ ਕਾਰਬਨ ਮੋਨੋਆਕਸਾਈਡ ਦਾ ਖਤਰਾ ਵੱਧ ਹੁੰਦਾ ਹੈ। ਜੇ ਕਮਰਾ ਬੰਦ ਹੋਵੇ ਜਾਂ ਹੀਟਰ ਠੀਕ ਤਰ੍ਹਾਂ ਕੰਮ ਨਾ ਕਰ ਰਿਹਾ ਹੋਵੇ, ਤਾਂ ਇਹ ਹਾਨੀਕਾਰਕ ਗੈਸ ਕਮਰੇ ਵਿੱਚ ਫੈਲ ਸਕਦੀ ਹੈ। ਇਸ ਨਾਲ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਨਤੀਜੇ ਵੱਜੋਂ ਚੱਕਰ ਆਉਣਾ, ਮਿਤਲੀ, ਸਿਰਦਰਦ, ਸੁਸਤਾਹਟ ਅਤੇ ਗੰਭੀਰ ਹਾਲਤ ਵਿੱਚ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਵੀ ਹੋ ਸਕਦੀ ਹੈ।

ਓਵਰਹੀਟਿੰਗ- ਇਲੈਕਟ੍ਰਿਕ ਹੀਟਰ ਧੂੰਆਂ ਤਾਂ ਨਹੀਂ ਛੱਡਦੇ, ਪਰ ਫਿਰ ਵੀ ਓਵਰਹੀਟਿੰਗ, ਸ਼ਾਰਟ ਸਰਕਿਟ ਤੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਜੇ ਇਹਨਾਂ ਨੂੰ ਪਰਦਿਆਂ, ਬਿਸਤਰੇ ਜਾਂ ਫਰਨੀਚਰ ਦੇ ਬਹੁਤ ਨੇੜੇ ਰੱਖਿਆ ਜਾਵੇ ਤਾਂ ਹਾਦਸਾ ਹੋ ਸਕਦਾ ਹੈ।

ਅਸਮਾਨ ਗਰਮੀ – ਰੂਮ ਹੀਟਰ ਅਕਸਰ ਕਮਰੇ ਵਿੱਚ ਅਸਮਾਨ ਗਰਮੀ ਪੈਦਾ ਕਰਦੇ ਹਨ। ਹੀਟਰ ਦੇ ਨੇੜੇ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ, ਜਿਸ ਨਾਲ ਚਮੜੀ ਲਾਲ ਹੋਣਾ, ਰੈਸਿਜ਼ ਜਾਂ ਗਰਮੀ ਦੀ ਜਲਨ ਹੋ ਸਕਦੀ ਹੈ, ਜਦਕਿ ਕਮਰੇ ਦੇ ਹੋਰ ਹਿੱਸੇ ਠੰਡੇ ਰਹਿੰਦੇ ਹਨ।

ਡੀਹਾਈਡ੍ਰੇਸ਼ਨ ਦੀ ਸਮੱਸਿਆ- ਕਮਰੇ ਵਿੱਚ ਹੀਟਰ ਚਲਾਉਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ। ਹੀਟਰ ਦੀ ਗਰਮ ਹਵਾ ਸਰੀਰ ਵਿੱਚੋਂ ਨਮੀ ਤੇਜ਼ੀ ਨਾਲ ਖਿੱਚ ਲੈਂਦੀ ਹੈ, ਜਿਸ ਕਰਕੇ ਥਕਾਵਟ, ਸਿਰਦਰਦ ਅਤੇ ਵਾਰ-ਵਾਰ ਪਿਆਸ ਲੱਗਣ ਜਿਹੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ। ਨੱਕ ਦੀ ਅੰਦਰੂਨੀ ਝਿੱਲੀ ਸੁੱਕਣ ਕਾਰਨ ਇੰਫੈਕਸ਼ਨ, ਜ਼ੁਕਾਮ ਅਤੇ ਸਾਈਨਸ ਦੀ ਦਿੱਕਤ ਵੀ ਵਧ ਜਾਂਦੀ ਹੈ।

ਹੀਟਰ ਦੇ ਸਾਈਡ ਇਫੈਕਟ ਘਟਾਉਣ ਦੇ ਟਿਪਸ

ਕਮਰੇ ਵਿੱਚ ਹਿਊਮਿਡੀਫਾਇਰ ਚਲਾਓ ਜਾਂ ਪਾਣੀ ਦਾ ਇੱਕ ਕਟੋਰਾ ਰੱਖੋ।

ਕਮਰੇ ਦਾ ਵੈਂਟੀਲੇਸ਼ਨ ਵਧੀਆ ਰੱਖੋ।

ਹੀਟਰ ਦੀ ਤਾਪਮਾਨ ਸੈਟਿੰਗ ਮਿਡੀਅਮ ਰੱਖੋ।

ਜ਼ਵਲਨਸ਼ੀਲ ਚੀਜ਼ਾਂ ਤੋਂ ਹੀਟਰ ਨੂੰ ਦੂਰ ਰੱਖੋ।

ਹੀਟਰ ਦੀ ਨਿਯਮਿਤ ਸਰਵਿਸ ਕਰਵਾਉਂਦੇ ਰਹੋ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!