टॉप न्यूज़

ਅੱਜ ਪੰਜਾਬ-ਚੰਡੀਗੜ੍ਹ ‘ਚ ਰਹੇਗਾ ਸੁੱਕਾ ਮੌਸਮ

ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਘਟਿਆ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਸੁੱਕਾ ਰਹੇਗਾ। ਜ਼ਿਆਦਾਤਰ ਥਾਵਾਂ ‘ਤੇ ਦਿਨ ਅਤੇ ਰਾਤ ਦਾ ਤਾਪਮਾਨ ਘਟ ਰਿਹਾ ਹੈ। ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1°C ਦੀ ਕਮੀ ਦਰਜ ਕੀਤੀ ਗਈ ਹੈ ਅਤੇ ਹੁਣ ਇਹ ਸਧਾਰਣ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 28.1°C ਤਾਪਮਾਨ ਦਰਜ ਕੀਤਾ ਗਿਆ।

ਉੱਧਰ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 6.0°C ਰਿਕਾਰਡ ਹੋਇਆ। ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਲਗਭਗ 2 ਤੋਂ 4°C ਦੀ ਹੋਰ ਕਮੀ ਆ ਸਕਦੀ ਹੈ।

ਰਾਜ ਅਤੇ ਚੰਡੀਗੜ੍ਹ ਵਿੱਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਿਤ ਬਣੀ ਹੋਈ ਹੈ। ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 104 ਦਰਜ ਕੀਤਾ ਗਿਆ। ਜਲੰਧਰ ਦਾ AQI 126, ਖੰਨਾ 126, ਲੁਧਿਆਣਾ 157, ਮੰਡੀ ਗੋਬਿੰਦਗੜ੍ਹ 190 ਅਤੇ ਪਟਿਆਲਾ ਦਾ AQI 147 ਮਾਪਿਆ ਗਿਆ।

ਚੰਡੀਗੜ੍ਹ ਵਿੱਚ ਸੈਕਟਰ-22 ਅਤੇ ਸੈਕਟਰ-25 ਦਾ AQI 166 ਦਰਜ ਹੋਇਆ, ਜਦਕਿ ਸੈਕਟਰ-53 ਦਾ AQI 148 ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਠੰਢ ਦੇ ਮੌਸਮ ਵਿੱਚ ਲੋਕਾਂ ਨੂੰ ਘਰੋਂ ਬਾਹਰ ਨਿਕਲਦਿਆਂ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।

 

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!