
ਰੇਪ ਮਾਮਲੇ ਦੇ ਆਰੋਪੀ, ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ MLA ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਨੇ ਹਾਜ਼ਰੀ ਲੱਗਣ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਇਸ ਲਈ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ।
ਜੇ ਪਠਾਨਮਾਜਰਾ ਨਿਯਤ ਸਮੇਂ ‘ਤੇ ਕੋਰਟ ਵਿੱਚ ਹਾਜ਼ਰ ਨਾ ਹੋਏ ਤਾਂ ਉਹਨਾਂ ਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਇਨ੍ਹਾਂ ਦੇ ਪ੍ਰਾਪਰਟੀ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ।
ਪਠਾਨਮਾਜਰਾ ਦੇ ਖਿਲਾਫ ਪਟਿਆਲਾ ਦੇ ਸਿਵਿਲ ਲਾਈਨ ਥਾਣੇ ਵਿੱਚ 2 ਮਹੀਨੇ ਪਹਿਲਾਂ ਰੇਪ ਮਾਮਲੇ ਦੀ FIR ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਕਾਰਵਾਈ ਕੀਤੀ, ਪਰ ਉਹ ਹਰਿਆਣਾ ਦੇ ਕਰਨਾਲ ਸਥਿਤ ਡਾਬਰੀ ਪਿੰਡ ਤੋਂ ਫਰਾਰ ਹੋ ਗਏ ਸਨ।
ਇਸ ਸਬੰਧ ਵਿੱਚ ਕਰਨਾਲ ਵਿੱਚ ਵੀ FIR ਦਰਜ ਕੀਤੀ ਗਈ ਸੀ। ਪਠਾਨਮਾਜਰਾ ਨੇ ਪਟਿਆਲਾ ਕੋਰਟ ਵਿੱਚ ਜਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਪਰ 9 ਅਕਤੂਬਰ ਨੂੰ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ।
EDITED BY- HARLEEN KAUR




