टॉप न्यूज़

ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ

ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਅੱਜਕੱਲ੍ਹ ਭਾਰੀ ਅਵਿਵਸਥਾ ਨਾਲ ਜੂਝ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਉਡਾਣਾਂ ਵਿੱਚ ਲਗਾਤਾਰ ਦੇਰੀ ਅਤੇ ਰੱਦ ਹੋਣ ਦੀਆਂ ਘਟਨਾਵਾਂ ਨੇ ਯਾਤਰੀਆਂ ਦਾ ਗੁੱਸਾ ਚਰਮ ਸੀਮਾ ਤੱਕ ਪਹੁੰਚਾ ਦਿੱਤਾ ਹੈ।  ਇੱਕ ਦਿਨ ਵਿੱਚ 550 ਤੋਂ ਵੱਧ ਉਡਾਣਾਂ ਰੱਦ ਹੋਈਆਂ, ਜਿਸ ਕਾਰਨ ਦਿੱਲੀ, ਹੈਦਰਾਬਾਦ, ਗੋਆ ਅਤੇ ਮੁੰਬਈ ਵਰਗੇ ਵੱਡੇ ਏਅਰਪੋਰਟਾਂ ‘ਤੇ ਹੰਗਾਮੇ ਦਾ ਮਾਹੌਲ ਬਣ ਗਿਆ।  ਦਿੱਲੀ ਏਅਰਪੋਰਟ ‘ਤੇ ਹਜ਼ਾਰਾਂ ਬੈਗ ਵਿਖਰੇ ਹੋਏ ਦਿਖਾਈ ਦਿੱਤੇ। ਕਈ ਯਾਤਰੀ ਜ਼ਮੀਨ ‘ਤੇ ਸੁੱਤੇ ਹੋਏ ਸਨ ਅਤੇ ਹਰ ਥਾਂ ਨਾਅਰੇਬਾਜ਼ੀ ਹੋ ਰਹੀ ਸੀ, ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ, ਦਿੱਲੀ ਏਅਰਪੋਰਟ ਤੋਂ ਅੱਜ ਸਵੇਰੇ ਤੱਕ 200 ਤੋਂ ਵੱਧ ਇੰਡੀਗੋ ਦੀਆਂ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਇਸ ਵਿੱਚ 135 ਡਿਪਾਰਚਰ ਅਤੇ 90 ਐਰਾਈਵਲ ਫਲਾਈਟਾਂ ਸ਼ਾਮਿਲ ਹਨ।

ਇੰਡੀਗੋ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੈਡਿਊਲ ਸਧਾਰਾ ਹੋਣ ਵਿੱਚ ਘੱਟੋ-ਘੱਟ 2–3 ਦਿਨ ਹੋਰ ਲੱਗਣਗੇ। 8 ਦਸੰਬਰ ਤੋਂ ਏਅਰਲਾਈਨ ਨੇ ਉਡਾਣਾਂ ਦਾ ਸ਼ੈਡਿਊਲ ਘਟਾ ਦਿੱਤਾ ਹੈ ਤਾਂ ਜੋ ਅਵਿਵਸਥਾ ਨੂੰ ਰੋਕਿਆ ਜਾ ਸਕੇ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਸਮੇਂ ਤੇ ਉਡਾਣਾਂ ਚਾਲੂ ਕਰਨਾ ਆਸਾਨ ਨਹੀਂ ਹੋਵੇਗਾ। ਅਸੀਂ ਪੂਰੀ ਤਾਕਤ ਨਾਲ ਸਥਿਤੀ ਸੁਧਾਰਨ ਵਿੱਚ ਲੱਗੇ ਹੋਏ ਹਾਂ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!