
ਠੰਡ ਵੱਧਣ ‘ਤੇ ਹੀਟਰ ਜ਼ਰੂਰੀ ਨਹੀਂ ਹੁੰਦਾ ਹੈ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਕਠੋਰ ਸਰਦੀਆਂ ਵਿੱਚ ਵੀ ਰਾਹਤ ਪਾ ਸਕਦੇ ਹੋ। ਇਹਨਾਂ ਚਾਰ ਆਸਾਨ ਤਰੀਕਿਆਂ ਨੂੰ ਅਜ਼ਮਾਓ-
ਜੇਕਰ ਤੁਸੀਂ ਸਰਦੀਆਂ ਵਿੱਚ ਬਿਨਾਂ ਰੂਮ ਹੀਟਰ ਦੇ ਆਪਣੇ ਕਮਰੇ ਨੂੰ ਗਰਮ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਠੰਡੀ ਹਵਾ ਦਾ ਵੱਡਾ ਹਿੱਸਾ ਇਨ੍ਹਾਂ ਥਾਵਾਂ ‘ਤੇ ਅੰਦਰ ਆਉਂਦਾ ਹੈ। ਮੋਟੇ ਪਰਦੇ ਲਗਾਉਣ ਨਾਲ ਹਵਾ ਕਾਫੀ ਹੱਦ ਤੱਕ ਰੁੱਕ ਜਾਂਦੀ ਹੈ।




