टॉप न्यूज़

ਪੰਜਾਬ ‘ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ

ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ

ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਫਿਰ ਤੋਂ ਲੰਬਾ ਬਿਜਲੀ ਕੱਟ ਲੱਗੇਗਾ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ਬਦਲੀਕਰਨ ਨੂੰ ਲੈ ਕੇ 19 ਫਰਵਰੀ ਨੂੰ ਵੱਖ-ਵੱਖ ਸਬ ਸਟੇਸ਼ਨਾਂ ਦੇ ਅਧੀਨ ਚੱਲਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਐੱਸ. ਪੀ. ਸੀ. ਐੱਲ ਦੇ ਐੱਸ. ਡੀ. ਓ. ਨਵਜੋਤ ਸਿੰਘ ਨੇ ਦੱਸਿਆ ਕਿ ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ਬਦਲੀਕਰਨ ਨੂੰ ਲੈ ਕੇ 19 ਫਰਵਰੀ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ 66 ਕੇ.ਵੀ ਸਬ-ਸਟੇਸ਼ਨ ਢੰਡੀ ਕਦੀਮ, 66 ਕੇ.ਵੀ ਸਬ ਸਟੇਸ਼ਨ ਜੋਧਾ ਭੈਣੀ, 66 ਕੇ.ਵੀ ਸਬ ਸਟੇਸ਼ਨ ਜੀਵਾ ਅਰਾਈ, 66 ਕੇ.ਵੀ ਸਬ ਸਟੇਸ਼ਨ ਬਾਜੇ ਕੇ, 66 ਕੇ.ਵੀ ਸਬ ਸਟੇਸ਼ਨ ਨੂਰੇ ਕੇ, 66 ਕੇ.ਵੀ ਪੀਰਬਖਸ਼ ਚੌਹਾਨ ਅਤੇ 66 ਕੇ.ਵੀ ਸਬ-ਸਟੇਸ਼ਨ ਪੰਜੇ ਕੇ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਜ਼ਰੂਰੀ ਕੰਮਾਂ ਲਈ ਨਿਰਧਾਰਿਤ ਸਮੇਂ ਤੋਂ ਲੈ ਕੇ ਬੰਦ ਰੱਖੀ ਜਾਵੇਗੀ।

ਐੱਸ. ਡੀ. ਓ. ਨਵਜੋਤ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਾਧਿਰਤ ਸਮੇਂ ਤੋਂ ਪਹਿਲਾ ਬਿਜਲੀ ਨਾਲ ਸਬੰਧਿਤ ਕੰਮ ਨਿਪਟਾ ਲੈਣ ਤਾਂ ਕਿ ਬਾਅਦ ’ਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!