टॉप न्यूज़

ਮਿਲਕਫੈਡ ਪੰਜਾਬ ਨੇ ਦੁੱਧ ਦੀ ਖਰੀਦ ਕੀਮਤ ਵਧਾਉਣ ਦਾ ਕੀਤਾ ਐਲਾਨ

ਪੰਜਾਬ ਸਰਕਾਰ ਦੀ ਡੇਅਰੀ ਸਹਿ-ਸੰਸਥਾ ਮਿਲਕਫੈਡ (ਵੈਰਕਾ ਬ੍ਰਾਂਡ) ਨੇ ਐਲਾਨ ਕੀਤਾ ਹੈ ਕਿ 1 ਮਈ 2026 ਤੋਂ ਰਾਜ ਵਿੱਚ ਦੁੱਧ ਦੀ ਖਰੀਦ ਕੀਮਤ ਵਧਾਈ ਜਾਵੇਗੀ। ਨਵੇਂ ਰੇਟ ਅਨੁਸਾਰ, ਪ੍ਰਤੀ ਕਿਲੋਗ੍ਰਾਮ ਦੁੱਧ ਦੇ ਫੈਟ ‘ਤੇ 20 ਰੁਪਏ ਵਾਧਾ ਕੀਤਾ ਜਾਵੇਗਾ।
ਇਸ ਫੈਸਲੇ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ। ਇਸ ਦਾ ਮੁੱਖ ਮਕਸਦ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਕਰਨਾ ਹੈ। ਅੰਦਾਜ਼ਾ ਹੈ ਕਿ ਇਸ ਨਾਲ ਕਰੀਬ 2.5 ਲੱਖ ਡੇਅਰੀ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਰਾਜ ਦੇ ਲਗਭਗ 30 ਲੱਖ ਦੁੱਧ ਉਤਪਾਦਕਾਂ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ।
ਮਿਲਕਫੈਡ ਦਾ ਇਹ ਕਦਮ ਹੋਰ ਡੇਅਰੀ ਕੰਪਨੀਆਂ ‘ਤੇ ਵੀ ਦੁੱਧ ਦੀ ਕੀਮਤ ਵਧਾਉਣ ਦਾ ਦਬਾਅ ਪਾਏਗਾ। ਸਰਕਾਰ ਅਨੁਸਾਰ, ਇਸ ਫੈਸਲੇ ਨਾਲ ਪੰਜਾਬ ਦੀ ਪਿੰਡਾਂ ਦੀ ਆਰਥਿਕਤਾ ਵਿੱਚ ਹਰ ਮਹੀਨੇ ਕਰੀਬ 100 ਕਰੋੜ ਰੁਪਏ ਦਾ ਵਾਧੂ ਪ੍ਰਵਾਹ ਹੋਵੇਗਾ।

ਮਿਲਕਫੈਡ, ਜੋ ਉੱਤਰ ਭਾਰਤ ਦੀ ਪ੍ਰਮੁੱਖ ਡੇਅਰੀ ਸਹਿ-ਸੰਸਥਾ ਹੈ, ਹਮੇਸ਼ਾਂ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਅਤੇ ਉਪਭੋਗਤਾਵਾਂ ਨੂੰ ਗੁਣਵੱਤਾਪੂਰਨ ਦੁੱਧ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!