टॉप न्यूज़

ਨੌਤਪਾ ਅੱਜ ਤੋਂ ਸ਼ੁਰੂ, 9 ਦਿਨਾਂ ਤੱਕ ਸੰਭਲ ਕੇ ਖਾਓ-ਪੀਓ

ਨਾ ਕਰੋ ਇਨ੍ਹਾਂ ਗਰਮ ਤਾਸੀਰ ਵਾਲੇ ਫੂਡਜ਼ ਦਾ ਸੇਵਨ

ਨੌਤਪਾ ਸ਼ੁਰੂ ਹੋ ਚੁੱਕਿਆ ਹੈ। 25 ਮਈ ਤੋਂ ਲੈ ਕੇ 2 ਜੂਨ ਤੱਕ ਪੂਰੇ 9 ਦਿਨਾਂ ਤੱਕ ਨੌਤਪਾ ਰਹੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਨੌਤਪੇ  ਵਿੱਚ ਭਿਆਨਕ ਗਰਮੀ ਪੈਂਦੀ ਹੈ ਅਤੇ ਕਈ ਥਾਵਾਂ ਦਾ ਪਾਰਾ 50 ਡਿਗਰੀ ਸੈਲਸੀਅਸ ਤੋਂ ਲੈ ਕੇ 55 ਡਿਗਰੀ ਤੱਕ ਪਹੁੰਚ ਸਕਦਾ ਹੈ। ਇਹ ਪੂਰੇ ਨੌਂ ਦਿਨ ਸਿਹਤ ਲਈ ਬੇਹੱਦ ਨੁਕਸਾਨਦੇਹ ਹੋ ਸਕਦੇ ਹਨ। ਇਸ ਦੌਰਾਨ ਸੂਰਜ ਧਰਤੀ ਦੇ ਨੇੜੇ ਆ ਜਾਂਦਾ ਹੈ। ਜੇਠ ਦੇ ਮਹੀਨੇ ਵਿੱਚ ਪੈਣ ਵਾਲੇ ਨੌਤਪੇ ਵਿੱਚ ਤੁਹਾਡਾ ਸਰੀਰ ਗਰਮੀ ਨਾਲ ਤਪਣ ਲੱਗਦਾ ਹੈ। ਹੀਟ ਵੇਵ, ਗਰਮ ਹਵਾ ਦੇ ਝੱਖੜ, ਲੂ, ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਕਾਫੀ ਵਧ ਜਾਂਦੀਆਂ ਹਨ। ਅਜਿਹੇ ਵਿੱਚ ਇਨ੍ਹਾਂ ਦਿਨਾਂ ਦੌਰਾਨ ਤੁਹਾਨੂੰ ਘਰੋਂ ਬਾਹਰ ਨਿਕਲਦੇ ਸਮੇਂ ਕਾਫੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਨਾਲ ਹੀ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਲੋਕ ਅਣਜਾਣੇ ਵਿੱਚ ਉਨ੍ਹਾਂ ਚੀਜ਼ਾਂ ਦਾ ਵੀ ਗਰਮੀ ਵਿੱਚ ਸੇਵਨ ਕਰ ਲੈਂਦੇ ਹਨ, ਜਿਨ੍ਹਾਂ ਦੀ ਤਾਸੀਰ (ਪ੍ਰਕਿਰਤੀ) ਗਰਮ ਹੁੰਦੀ ਹੈ। ਇਹ ਫੂਡ ਸਰੀਰ ਦੀ ਗਰਮੀ ਨੂੰ ਹੋਰ ਵਧਾ ਸਕਦੇ ਹਨ, ਜਿਸ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ। ਜਾਣੋ, ਨੌਤਪੇ ਦੌਰਾਨ ਖ਼ਾਸ ਤੌਰ ‘ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨੌਤਪੇ ਵਿੱਚ ਨਾ ਖਾਓ ਇਹ ਗਰਮ ਤਾਸੀਰ ਵਾਲੇ ਫੂਡ

– ਨੌਤਪੇ ਦੇ ਸਮੇਂ ਬਹੁਤ ਜ਼ਿਆਦਾ ਤੇਲ-ਮਸਾਲੇਦਾਰ ਵਾਲਾ ਖਾਣਾ ਖਾਣ ਤੋਂ ਬਚੋ। ਗਰਮ ਮਸਾਲਾ, ਮਿਰਚ ਪਾਊਡਰ ਸਾਰੇ ਤਾਸੀਰ ਵਿੱਚ ਗਰਮ ਹੀ ਹੁੰਦੇ ਹਨ, ਅਜਿਹੇ ਵਿੱਚ ਮਸਾਲੇਦਾਰ ਭੋਜਨ ਪਾਚਨ ਤੰਤਰ ਨੂੰ ਵਿਗਾੜ ਸਕਦਾ ਹੈ। ਸਰੀਰ ਵਿੱਚ ਗਰਮੀ ਵਧ ਸਕਦੀ ਹੈ। ਇਸ ਨਾਲ ਪਸੀਨਾ ਜ਼ਿਆਦਾ ਆਵੇਗਾ। ਸਰੀਰ ਜਲਦੀ ਡੀਹਾਈਡ੍ਰੇਟ ਹੋ ਸਕਦਾ ਹੈ। ਮਸਾਲੇਦਾਰ ਅਤੇ ਤੇਲ ਵਾਲੇ ਭੋਜਨ ਦੇ ਸੇਵਨ ਨਾਲ ਪੇਟ ਵਿੱਚ ਜਲਨ, ਐਸਿਡਿਟੀ, ਸਰੀਰ ਵਿੱਚ ਗਰਮੀ ਵਧਣਾ, ਬੇਚੈਨੀ ਮਹਿਸੂਸ ਹੋਣੀ ਸ਼ੁਰੂ ਹੋ ਸਕਦੀ ਹੈ। ਜਿੰਨਾ ਹੋ ਸਕੇ ਬਾਹਰ ਦੇ ਸਮੋਸਾ, ਕਚੌੜੀ, ਪਕੌੜੇ, ਫਾਸਟ ਫੂਡ ਜਿਵੇਂ ਤਲੇ-ਭੁੰਨੇ ਖਾਧ ਪਦਾਰਥ ਨਾ ਖਾਓ। ਇਹ ਪਾਚਨ ‘ਤੇ ਅਸਰ ਪਾਉਂਦੇ ਹਨ। ਸਰੀਰ ਵਿੱਚ ਭਾਰੀਪਣ ਵਧਾਉਂਦੇ ਹਨ।
– ਬਹੁਤ ਜ਼ਿਆਦਾ ਲਾਲ ਮਾਸ ਜਾਂ ਰੈੱਡ ਮੀਟ, ਹਾਈ ਪ੍ਰੋਟੀਨ ਫੂਡਸ ਦੇ ਸੇਵਨ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਜਲਦੀ ਨਹੀਂ ਪਚਦੇ। ਸਰੀਰ ਦਾ ਤਾਪਮਾਨ ਵਧ ਸਕਦਾ ਹੈ।
– ਬਹੁਤ ਜ਼ਿਆਦਾ ਚਾਹ ਅਤੇ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਵੀ ਸਰੀਰ ਵਿੱਚ ਗਰਮੀ ਵਧਾਉਂਦੀਆਂ ਹਨ। ਇਨ੍ਹਾਂ ਵਿੱਚ ਕੈਫੀਨ ਹੁੰਦਾ ਹੈ ਅਤੇ ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਡੀਹਾਈਡ੍ਰੇਸ਼ਨ, ਗਰਮੀ ਦੀ ਸਮੱਸਿਆ ਵਧ ਸਕਦੀ ਹੈ।
– ਡਰਾਈ ਫਰੂਟਸ ਦਾ ਵੀ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ। ਬਦਾਮ, ਕਾਜੂ, ਅਖ਼ਰੋਟ ਦੀ ਤਾਸੀਰ ਗਰਮ ਹੁੰਦੀ ਹੈ। ਨੌਤਪੇ ਵਿੱਚ ਇਨ੍ਹਾਂ ਨੂੰ ਸੀਮਤ ਮਾਤਰਾ ਵਿੱਚ ਖਾਓ।
– ਕੁਝ ਲੋਕ ਘਰ ਆਉਂਦੇ ਹੀ ਫਰਿੱਜ ਵਿੱਚ ਪਏ ਕੋਲਡ ਡਰਿੰਕਸ ਕੱਢ ਕੇ ਗਟਾਗਟ ਪੀ ਜਾਂਦੇ ਹਨ। ਇਹ ਹਾਈ ਸ਼ੂਗਰੀ ਡਰਿੰਕਸ, ਕੋਲਡ ਡਰਿੰਕਸ ਸਰੀਰ ਨੂੰ ਗਰਮੀ ਵਿੱਚ ਠੰਢਕ ਪਹੁੰਚਾਉਂਦੇ ਹਨ, ਪਰ ਇਨ੍ਹਾਂ ਦੇ ਬਹੁਤ ਜ਼ਿਆਦਾ ਸੇਵਨ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
– ਸ਼ਰਾਬ ਅਤੇ ਸਮੋਕਿੰਗ ਕਾਫੀ ਲੋਕ ਕਰਦੇ ਹਨ, ਪਰ ਹੋ ਸਕੇ ਤਾਂ ਗਰਮੀਆਂ ਦੇ ਦਿਨਾਂ ਵਿੱਚ ਇਸ ਦਾ ਵੀ ਸੇਵਨ ਸੀਮਤ ਵਿੱਚ ਕਰੋ। ਇਨ੍ਹਾਂ ਦੇ ਬਹੁਤ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਵਧ ਸਕਦੀ ਹੈ। ਹੀਟ ਸਟ੍ਰੋਕ ਦਾ ਜੋਖਮ ਵਧਾ ਸਕਦੇ ਹਨ।
ਨੌਤਪੇ ਵਿੱਚ ਕੀ ਖਾਣਾ ਚਾਹੀਦਾ ਹੈ?

ਠੰਢੀ ਤਾਸੀਰ ਵਾਲੀਆਂ ਚੀਜ਼ਾਂ ਖਾਓ ਜਿਵੇਂ-
– ਖੀਰਾ
– ਤਰਬੂਜ
– ਲੌਕੀ
– ਨਾਰੀਅਲ ਪਾਣੀ

– ਛਾਛ
– ਨਿੰਬੂ ਪਾਣੀ
– ਦਹੀਂ
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!