
ਭਾਰਤੀ ਮੌਸਮ ਵਿਗਿਆਨ (IMD) ਨੇ ਅਗਲੇ ਪੰਜ ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਇਲਾਕੇ ਵਿੱਚ ਦਿਨ ਦਾ ਤਾਪਮਾਨ ਹੋਰ ਵਧੇਗਾ ਅਤੇ ਲੂ ਚੱਲਣ ਦੇ ਹਾਲਾਤ ਵੀ ਬਣ ਸਕਦੇ ਹਨ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ 6 ਤੋਂ 10 ਜੂਨ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਹੋਰ ਵਧੇਗੀ। ਇਸ ਤੋਂ ਬਾਅਦ, 11 ਜੂਨ ਦੇ ਆਸ-ਪਾਸ ਇਲਾਕੇ ਵਿੱਚ ਪੱਛਮੀ ਗੜਬੜੀ ਆਉਣ ਦੀ ਉਮੀਦ ਹੈ, ਜਿਸ ਕਰਕੇ 11 ਜੂਨ ਤੋਂ ਬਾਅਦ ਗਰਜ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਗਰਮੀ ਵਿਚਾਲੇ ਮੁਲਾਜ਼ਮਾਂ ਲਈ ਰਾਹਤ ਵਾਲੀ ਖਬਰ ਹੈ।
ਸੂਬੇ ਵਿਚ ਲਗਾਤਾਰ 5 ਛੁੱਟੀਆਂ ਆ ਰਹੀਆਂ ਹਨ। ਸੂਬਾ ਸਰਕਾਰ ਦੇ ਛੁੱਟੀਆਂ ਦੇ ਅਧਿਕਾਰਤ ਕੈਲੰਡਰ ਮੁਤਾਬਕ ਇਹ ਛੁੱਟੀਆਂ 25, 26 ਅਤੇ 29 ਜੂਨ 2026 ਨੂੰ ਹਨ। ਦੱਸ ਦਈਏ ਕਿ 25 ਜੂਨ ਨੂੰ ਵੀਰਵਾਰ, 26 ਨੂੰ ਸ਼ੁੱਕਰਵਾਰ ਹੈ ਅਤੇ 27-28 ਨੂੰ ਸ਼ਨੀਵਾਰ ਅਤੇ ਐਤਵਾਰ ਕਾਰਨ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ ਅਤੇ 29 ਜੂਨ ਦਿਨ ਸੋਮਵਾਰ ਨੂੰ ਫੇਰ ਛੁੱਟੀ ਹੈ। ਇਸ ਤਰ੍ਹਾਂ ਇਹ ਛੁੱਟੀਆਂ 5 ਦਿਨਾਂ ਦੀਆਂ ਬਣਦੀਆਂ ਹਨ। ਦੱਸ ਦਈਏ ਕਿ ਇਹ ਛੁੱਟੀਆਂ ਰਾਖਵੀਂਆਂ (RH) ਰਹਿਣ ਵਾਲੀਆਂ ਹਨ ਅਤੇ ਸਿਰਫ ਮੁਲਾਜ਼ਮਾਂ ਲਈ ਹੀ ਹੁੰਦੀਆਂ ਹਨ। ਗਰਮੀ ਦੇ ਵਧਦੇ ਪੱਧਰ ਨੂੰ ਦੇਖਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਤਪਸ਼ ਤੋਂ ਰਾਹਤ ਜ਼ਰੂਰ ਮਿਲਣ ਵਾਲੀ ਹੈ।
25 ਜੂਨ ਦਿਨ ਵੀਰਵਾਰ ਨੂੰ ਨਿਰਜਲਾ ਇਕਾਦਸ਼ੀ, 26 ਜੂਨ ਦਿਨ ਸ਼ੁੱਕਰਵਾਰ ਨੂੰ ਮੁਹੱਰਮ, 29 ਜੂਨ ਦਿਨ ਸੋਮਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅਤੇ 27-28 ਸ਼ਨੀਵਾਰ ਐਤਵਾਰ ਕਾਰਨ ਇਹ ਛੁੱਟੀਆਂ ਰਹਿਣ ਵਾਲੀਆਂ ਹਨ। ਇਸ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਜੂਨ ‘ਚ ਪੰਜ ਦਿਨਾਂ ਦੀ ਲਗਾਤਾਰ ਛੁੱਟੀ ਮਿਲਣ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
EDITED BY- HARLEEN KAUR




