Uncategorized

ਹੁਣ ਇਸ ਸੂਬੇ ‘ਚ ਫ੍ਰੀ ਸਫਰ ਕਰਨਗੀਆਂ ਔਰਤਾਂ

ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

ਕੇਰਲ ਦੀ ਕਾਂਗਰਸ ਸਰਕਾਰ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵੀ.ਡੀ. ਸਤੀਸਨ ਦੀ ਅਗਵਾਈ ਵਾਲੀ ਕੈਬਨਿਟ ਨੇ KSRTC ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਰਲ ਦੇ ਟਰਾਂਸਪੋਰਟ ਮੰਤਰੀ ਸੀ.ਪੀ. ਜੌਨ ਨੇ ਕਿਹਾ ਕਿ KSRTC ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ ਦੀ ਸਾਲਾਨਾ ਲਾਗਤ ₹712 ਕਰੋੜ ਤੋਂ ₹1,300 ਕਰੋੜ ਦੇ ਵਿਚਕਾਰ ਹੋਵੇਗੀ।

KSRTC ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ 15 ਜੂਨ ਤੋਂ ਸ਼ੁਰੂ ਹੋ ਜਾਵੇਗੀ। ਪਹਿਲੇ 100 ਦਿਨਾਂ ਇਹ ਯੋਜਨਾ ਸਿਰਫ਼ ਕੇਐਸਆਰਟੀਸੀ ਬੱਸਾਂ ਲਈ ਹੋਵੇਗੀ। ਸਰਕਾਰ ਆਉਣ ਵਾਲੇ ਪੜਾਵਾਂ ਵਿੱਚ ਇਸਨੂੰ ਫਾਸਟ ਪੈਸੇਂਜਰ ਬੱਸਾਂ ਵਿੱਚ ਫੈਲਾਉਣ ਤੋਂ ਪਹਿਲਾਂ ਇੱਕ ਸਟੱਡੀ ਕਰਨਾ ਚਾਹੁੰਦੀ ਹੈ।

ਕੇਰਲ ਦੇ ਟਰਾਂਸਪੋਰਟ ਮੰਤਰੀ ਸੀ.ਪੀ. ਜੌਨ ਨੇ ਕਿਹਾ ਕਿ ਕੇ.ਐਸ.ਆਰ.ਟੀ.ਸੀ. ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ. ਵੱਲੋਂ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ ਕੀਤੀਆਂ ਗਈਆਂ ਪੰਜ ਗਰੰਟੀਆਂ ਵਿੱਚੋਂ ਇੱਕ ਸੀ। ਕੇ.ਐਸ.ਆਰ.ਟੀ.ਸੀ. ‘ਤੇ ਵਿੱਤੀ ਬੋਝ ਬਾਰੇ ਚਿੰਤਾਵਾਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਜੌਨ ਨੇ ਕਿਹਾ ਕਿ ਜੇਕਰ ਮੁਫ਼ਤ ਯਾਤਰਾ ਸਿਰਫ਼ ਜਨਰਲ ਕਲਾਸ ਦੀਆਂ ਬੱਸਾਂ ਤੱਕ ਸੀਮਤ ਰਹਿੰਦੀ ਹੈ, ਤਾਂ ਸਾਲਾਨਾ ਲਾਗਤ ਲਗਭਗ ₹712 ਕਰੋੜ ਹੋਵੇਗੀ, ਜਦੋਂ ਕਿ ਇਸਨੂੰ ਸਾਰੀਆਂ ਕਲਾਸਾਂ ਦੀਆਂ ਬੱਸਾਂ ਤੱਕ ਵਧਾਉਣ ‘ਤੇ ਲਗਭਗ ₹1,300 ਕਰੋੜ ਖਰਚ ਹੋ ਸਕਦੇ ਹਨ।

ਟਰਾਂਸਪੋਰਟ ਮੰਤਰੀ ਸੀਪੀ ਜੌਨ ਨੇ ਕਿਹਾ ਕਿ ਕੇਰਲ ਸਰਕਾਰ ਇਸ ਪ੍ਰੋਜੈਕਟ ਲਈ ਸਬਸਿਡੀ ਪ੍ਰਦਾਨ ਕਰੇਗੀ, ਕਿਉਂਕਿ ਲਾਗਤ KSRTC ਦੇ ਮਾਲੀਏ ਤੋਂ ਪੂਰੀ ਨਹੀਂ ਕੀਤੀ ਜਾ ਸਕਦੀ। ਸਰਕਾਰ ਪਹਿਲਾਂ ਹੀ ਤਨਖਾਹਾਂ ਅਤੇ ਪੈਨਸ਼ਨਾਂ ਲਈ ਪ੍ਰਤੀ ਮਹੀਨਾ ਲਗਭਗ ₹125 ਕਰੋੜ ਪ੍ਰਦਾਨ ਕਰਦੀ ਹੈ, ਅਤੇ ਇਹ ਵਾਧੂ ਸਹਾਇਤਾ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਯੋਜਨਾ ਸਰਕਾਰੀ ਸਹਾਇਤਾ ਨਾਲ ਲਾਗੂ ਕੀਤੀ ਜਾਵੇਗੀ, ਅਤੇ ਸਮੇਂ ਦੇ ਨਾਲ ਇਸਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ 15 ਜੂਨ ਤੋਂ ਲਾਗੂ ਕੀਤੀ ਜਾਵੇਗੀ। ਵਾਹਨ ਸੋਧ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!