
ਦੇਸ਼ ਭਰ ਵਿੱਚ ਅੱਜ ਗੋਵਰਧਨ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਨੂੰ ਮਨਾਏ ਜਾਣ ਵਾਲੇ ਇਸ ਪਵਿੱਤਰ ਦਿਹਾੜੇ ‘ਤੇ ਭਗਵਾਨ ਸ੍ਰੀ ਕ੍ਰਿਸ਼ਨ, ਗੋਵਰਧਨ ਮਹਾਰਾਜ ਅਤੇ ਗਊ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਪਰਿਵਾਰ ‘ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਿਰਪਾ ਬਣੀ ਰਹਿੰਦੀ ਹੈ। ਇਸ ਵਾਰ ਪੂਜਾ ਦੇ ਮੌਕੇ ਕਈ ਸ਼ੁਭ ਯੋਗ ਬਣਨ ਕਾਰਨ ਇਸ ਦਿਹਾੜੇ ਦੀ ਮਹੱਤਤਾ ਹੋਰ ਵਧ ਗਈ ਹੈ।
ਇਸ ਤਿਉਹਾਰ ਦਾ ਸਬੰਧ ਦੁਆਪਰ ਯੁੱਗ ਦੀ ਇੱਕ ਪ੍ਰਸਿੱਧ ਧਾਰਮਿਕ ਕਥਾ ਨਾਲ ਜੁੜਿਆ ਹੋਇਆ ਹੈ। ਮਾਨਤਾ ਅਨੁਸਾਰ ਭਗਵਾਨ ਸ੍ਰੀ ਕ੍ਰਿਸ਼ਨ ਨੇ ਬ੍ਰਜ ਵਾਸੀਆਂ ਨੂੰ ਇੰਦਰ ਦੇਵ ਦੀ ਪੂਜਾ ਕਰਨ ਦੀ ਬਜਾਏ ਗੋਵਰਧਨ ਪਰਬਤ ਅਤੇ ਕੁਦਰਤ ਦੀ ਮਹੱਤਤਾ ਸਮਝਾਈ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਇੰਦਰ ਦੇਵ ਨੇ ਬ੍ਰਜ ਵਿੱਚ ਭਾਰੀ ਮੀਂਹ ਵਰ੍ਹਾ ਦਿੱਤਾ। ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਆਪਣੀ ਛੋਟੀ ਉਂਗਲੀ ‘ਤੇ ਗੋਵਰਧਨ ਪਰਬਤ ਚੁੱਕ ਕੇ ਲੋਕਾਂ ਅਤੇ ਪਸ਼ੂਆਂ ਨੂੰ ਮੀਂਹ ਤੋਂ ਬਚਾਇਆ। ਮੰਨਿਆ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਹੀ ਗੋਵਰਧਨ ਪੂਜਾ ਦੀ ਪਰੰਪਰਾ ਸ਼ੁਰੂ ਹੋਈ।
ਇਸ ਦਿਨ ਅੰਨਕੂਟ ਉਤਸਵ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ। ਅੰਨਕੂਟ ਦਾ ਅਰਥ ਹੈ ਅੰਨ ਦਾ ਪਹਾੜ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ 56 ਭੋਗ ਸਮੇਤ ਕਈ ਤਰ੍ਹਾਂ ਦੇ ਪਕਵਾਨ, ਮਠਿਆਈਆਂ, ਫਲ ਅਤੇ ਸਬਜ਼ੀਆਂ ਚੜ੍ਹਾਈਆਂ ਜਾਂਦੀਆਂ ਹਨ। ਖੀਰ, ਬਤਾਸੇ, ਕੜ੍ਹੀ-ਚੌਲ ਅਤੇ ਮੌਸਮੀ ਸਬਜ਼ੀਆਂ ਨਾਲ ਤਿਆਰ ਕੀਤੇ ਪਕਵਾਨ ਵੀ ਭੋਗ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਬਾਅਦ ਵਿੱਚ ਇਹ ਪ੍ਰਸ਼ਾਦ ਸ਼ਰਧਾਲੂਆਂ ਵਿੱਚ ਵੰਡਿਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਹੈ ਕਿ ਅੰਨਕੂਟ ਦਾ ਭੋਗ ਲਗਾਉਣ ਨਾਲ ਘਰ ਵਿੱਚ ਅੰਨ ਅਤੇ ਧਨ ਦੀ ਘਾਟ ਨਹੀਂ ਰਹਿੰਦੀ।
ਇਸ ਵਾਰ ਗੋਵਰਧਨ ਪੂਜਾ ‘ਤੇ ਬੁੱਧਾਦਿੱਤਿਆ ਯੋਗ ਅਤੇ ਸ਼ੋਭਨ ਯੋਗ ਬਣ ਰਹੇ ਹਨ। ਬੁੱਧ ਗ੍ਰਹਿ ਤੁਲਾ ਰਾਸ਼ੀ ਵਿੱਚ ਉਦੈ ਹੋ ਰਹੇ ਹਨ, ਜਿੱਥੇ ਪਹਿਲਾਂ ਤੋਂ ਸੂਰਜ ਮੌਜੂਦ ਹਨ। ਇਨ੍ਹਾਂ ਦੋਵਾਂ ਗ੍ਰਹਿਆਂ ਦੀ ਯੁਤੀ ਨਾਲ ਬੁੱਧਾਦਿੱਤਿਆ ਯੋਗ ਬਣਦਾ ਹੈ। ਇਸ ਦੇ ਨਾਲ ਹੀ ਸ਼ੋਭਨ ਯੋਗ ਵੀ ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਯੋਗ ਨੂੰ 27 ਨਿੱਤ ਯੋਗਾਂ ਵਿੱਚੋਂ ਪੰਜਵਾਂ ਮੰਨਿਆ ਜਾਂਦਾ ਹੈ। ਇਸ ਨੂੰ ਸ਼ੁਭਤਾ, ਸੁੰਦਰਤਾ ਅਤੇ ਕਲਿਆਣ ਨਾਲ ਜੋੜਿਆ ਜਾਂਦਾ ਹੈ, ਜਦਕਿ ਇਸ ਦੇ ਅਧਿਪਤੀ ਦੇਵਗੁਰੂ ਬ੍ਰਿਹਸਪਤੀ ਮੰਨੇ ਜਾਂਦੇ ਹਨ।
ਜੇਕਰ ਪੂਜਾ ਦੇ ਸ਼ੁਭ ਸਮੇਂ ਦੀ ਗੱਲ ਕਰੀਏ ਤਾਂ ਅਭਿਜੀਤ ਮੁਹੂਰਤ ਸਵੇਰੇ 11 ਵੱਜ ਕੇ 44 ਮਿੰਟ ਤੋਂ ਦੁਪਹਿਰ 12 ਵੱਜ ਕੇ 27 ਮਿੰਟ ਤੱਕ ਰਹੇਗਾ। ਵਿਜੇ ਮੁਹੂਰਤ ਦੁਪਹਿਰ 1 ਵੱਜ ਕੇ 54 ਮਿੰਟ ਤੋਂ 2 ਵੱਜ ਕੇ 38 ਮਿੰਟ ਤੱਕ ਹੈ। ਇਸੇ ਤਰ੍ਹਾਂ ਗੋਧੂਲੀ ਮੁਹੂਰਤ ਸ਼ਾਮ 5 ਵੱਜ ਕੇ 31 ਮਿੰਟ ਤੋਂ 5 ਵੱਜ ਕੇ 57 ਮਿੰਟ ਤੱਕ ਰਹੇਗਾ। ਸਵੇਰ ਦੇ ਪੂਜਾ ਸਮੇਂ ਲਈ 6 ਵੱਜ ਕੇ 40 ਮਿੰਟ ਤੋਂ 8 ਵੱਜ ਕੇ 50 ਮਿੰਟ ਤੱਕ ਦਾ ਸਮਾਂ ਦੱਸਿਆ ਗਿਆ ਹੈ, ਜਦਕਿ ਸ਼ਾਮ ਦੀ ਪੂਜਾ ਲਈ ਦੁਪਹਿਰ 3 ਵੱਜ ਕੇ 46 ਮਿੰਟ ਤੋਂ ਸ਼ਾਮ 6 ਵੱਜ ਕੇ 2 ਮਿੰਟ ਤੱਕ ਦਾ ਸਮਾਂ ਸ਼ੁਭ ਮੰਨਿਆ ਗਿਆ ਹੈ।
ਪੂਜਾ ਦੀ ਸ਼ੁਰੂਆਤ ਘਰ ਦੇ ਵਿਹੜੇ ਜਾਂ ਮੁੱਖ ਦਰਵਾਜ਼ੇ ਨੇੜੇ ਗਊ ਦੇ ਗੋਬਰ ਨਾਲ ਗੋਵਰਧਨ ਪਰਬਤ ਦੀ ਆਕ੍ਰਿਤੀ ਬਣਾ ਕੇ ਕੀਤੀ ਜਾਂਦੀ ਹੈ। ਇਸ ਨੂੰ ਫੁੱਲਾਂ, ਪੱਤਿਆਂ ਅਤੇ ਰੰਗੋਲੀ ਨਾਲ ਸਜਾਇਆ ਜਾਂਦਾ ਹੈ। ਇਸ ਤੋਂ ਬਾਅਦ ਗੋਵਰਧਨ ਮਹਾਰਾਜ ਨੂੰ ਰੋਲੀ, ਚੌਲ, ਫੁੱਲ, ਧੂਪ, ਦੀਵਾ ਅਤੇ ਨੈਵੇਦਿਆ ਅਰਪਣ ਕੀਤਾ ਜਾਂਦਾ ਹੈ। ਖੀਰ, ਮਠਿਆਈਆਂ, ਕੜ੍ਹੀ-ਚੌਲ ਅਤੇ ਅੰਨਕੂਟ ਦਾ ਭੋਗ ਲਗਾ ਕੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ।
ਇਸ ਮੌਕੇ ਗੋਵਰਧਨ ਪਰਬਤ ਦੀ ਸੱਤ ਵਾਰ ਪਰਿਕਰਮਾ ਕਰਨ ਅਤੇ ਜਲ ਅਰਪਣ ਕਰਨ ਦੀ ਵੀ ਪਰੰਪਰਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਬ੍ਰਜ ਖੇਤਰ ਵਿੱਚ ਸਥਿਤ ਗੋਵਰਧਨ ਪਰਬਤ ਦੀ ਪਰਿਕਰਮਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਨਾਲ ਹੀ ਗਊ ਮਾਤਾ ਦੀ ਸੇਵਾ ਨੂੰ ਵੀ ਪੂਜਾ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸ ਦਿਨ ਗਊਆਂ ਨੂੰ ਇਸ਼ਨਾਨ ਕਰਵਾਉਣ, ਤਿਲਕ ਲਗਾਉਣ ਅਤੇ ਹਰਾ ਚਾਰਾ ਖੁਆਉਣ ਦੀ ਪਰੰਪਰਾ ਹੈ।
ਗੋਵਰਧਨ ਪੂਜਾ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਅਰਾਧਨਾ ਲਈ ਵਿਸ਼ੇਸ਼ ਮੰਤਰ ਦਾ ਜਾਪ ਵੀ ਕੀਤਾ ਜਾਂਦਾ ਹੈ: ‘ਗੋਵਰਧਨ ਧਾਰਯਾਮਾਸ ਪ੍ਰੀਤਿਅਰਥੰ ਬਲਦੇਵ ਸਹਿ। ਪੂਜਿਤੋऽਸਿ ਮਯਾ ਨਿਤਯੰ ਨਮਸਤੇ ਗੋਵਰਧਨ ਪ੍ਰਭੋ॥’ ਇਸ ਦਾ ਭਾਵ ਹੈ ਕਿ ਹੇ ਗੋਵਰਧਨ ਪਰਬਤ! ਤੁਸੀਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਲ ਬ੍ਰਜ ਵਾਸੀਆਂ ਦੀ ਰੱਖਿਆ ਕੀਤੀ ਸੀ। ਮੈਂ ਤੁਹਾਨੂੰ ਨਿੱਤ ਨਮਸਕਾਰ ਕਰਦਾ ਹਾਂ ਅਤੇ ਤੁਹਾਡੀ ਪੂਜਾ ਕਰਦਾ ਹਾਂ। ਇਹ ਤਿਉਹਾਰ ਸਿਰਫ਼ ਧਾਰਮਿਕ ਆਸਥਾ ਦਾ ਪ੍ਰਤੀਕ ਹੀ ਨਹੀਂ, ਸਗੋਂ ਕੁਦਰਤ, ਪਸ਼ੂ-ਧਨ ਅਤੇ ਅੰਨ ਪ੍ਰਤੀ ਸ਼ੁਕਰਾਨਾ ਪ੍ਰਗਟ ਕਰਨ ਦਾ ਵੀ ਸੰਦੇਸ਼ ਦਿੰਦਾ ਹੈ।
ਗੋਵਰਧਨ ਮਹਾਰਾਜ ਦੀ ਆਰਤੀ
श्री गोवर्धन महाराज, ओ महाराज, तेरे माथे मुकुट विराज रहेओ.
श्री गोवर्धन महाराज, ओ महाराज, तेरे माथे मुकुट विराज रहेओ॥
तोपे पान चढ़े, तोपे फूल चढ़े, तोपे चढ़े दूध की धार.
श्री गोवर्धन महाराज, ओ महाराज, तेरे माथे मुकुट विराज रहेओ॥
तेरे गले में कंठा साज रहेओ, ठोड़ी पे हीरा लाल.
श्री गोवर्धन महाराज, ओ महाराज, तेरे माथे मुकुट विराज रहेओ॥
तेरी सात कोस की परिकम्मा, चकलेश्वर है विश्राम.
श्री गोवर्धन महाराज, ओ महाराज, तेरे माथे मुकुट विराज रहेओ॥
तेरा कानन कुण्डल चमक रहेओ, तेरी झाँकी बनी विशाल.
श्री गोवर्धन महाराज, ओ महाराज, तेरे माथे मुकुट विराज रहेओ॥
गिरिराज धरण प्रभु थारी शरण, करो भक्त का बेड़ा पार.




