
ਪੀਐਮ ਕਿਸਾਨ ਲਾਭਪਾਤਰੀਆਂ ਲਈ ਚੰਗੀ ਖ਼ਬਰ ਹੈ। ਯੋਜਨਾ ਦੀ 20ਵੀਂ ਕਿਸ਼ਤ ਦੀ ਸੰਭਾਵਿਤ ਤਾਰੀਖ ਹੁਣ ਬਹੁਤ ਨੇੜੇ ਆ ਚੁੱਕੀ ਹੈ। ਇਸੇ ਹਫ਼ਤੇ ਪੀਐਮ ਕਿਸਾਨ ਦੀ ਅਗਲੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਕਰੋੜਾਂ ਕਿਸਾਨ ਪੀਐਮ-ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਪਿਛਲੀ ਕਿਸ਼ਤ ਫਰਵਰੀ 2025 ਵਿੱਚ ਜਮ੍ਹਾਂ ਹੋਈ ਸੀ, ਪਰ ਮੌਜੂਦਾ ਕਿਸ਼ਤ ਆਪਣੀ ਜੂਨ ਵਾਲੀ ਨਿਯਤ ਮਿਆਦ ਤੋਂ ਲੰਘ ਗਈ ਹੈ।
ਹਾਲਾਂਕਿ ਹੁਣ ਤੱਕ ਸਰਕਾਰ ਵੱਲੋਂ ਕਿਸੇ ਢੁਕਵੇਂ ਤਾਰੀਖ ਦੀ ਅਧਿਕਾਰਿਕ ਘੋਸ਼ਣਾ ਨਹੀਂ ਹੋਈ, ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 18 ਜੁਲਾਈ ਨੂੰ ₹2,000 ਦੀ ਅਗਲੀ ਕਿਸ਼ਤ ਜਾਰੀ ਕਰ ਸਕਦੇ ਹਨ। ਯਾਦ ਰਹੇ ਕਿ ਇਸ ਦੀ ਸਰਕਾਰੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਹੈ।
EDITED BY- HARLEEN KAUR




