टॉप न्यूज़

ਲੁਧਿਆਣਾ ‘ਚ ਰੂਹ ਕੰਬਾਊ ਘਟਨਾ, ਅੱਗ ਦੀਆਂ ਲਪਟਾਂ ‘ਚ ਸੜਿਆ ਇੱਕ ਸਾਲ ਦਾ ਬੱਚਾ

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਾਲ ਦਾ ਅਰਜੁਨ ਮਾਚਿਸਾਂ ਨਾਲ ਖੇਡ ਰਿਹਾ ਸੀ, ਜਿਸ ਸਮੇਂ ਅੱਗ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਅਰਜੁਨ ਦੇ ਮਾਪਿਆਂ ਦਾ ਬੀਤੀ ਰਾਤ ਕਿਸੇ ਗੱਲ ਨੂੰ ਲੈਕੇ ਵਿਵਾਦ ਹੋਇਆ ਸੀ। ਸਵੇਰ ਤੱਕ ਇਹ ਵਿਵਾਦ ਚੱਲਦਾ ਰਿਹਾ। ਅਰਜੁਨ ਦੀ ਮਾਂ ਰੀਨਾ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਸਵੇਰੇ ਬਿਨਾਂ ਕੁਝ ਖਾਧੇ ਘਰੋਂ ਚਲਾ ਗਿਆ ਸੀ। ਆਪਣੇ ਪਤੀ ਨੂੰ ਮਨਾਉਣ ਅਤੇ ਉਸਨੂੰ ਖਾਣਾ ਦੇਣ ਲਈ ਰੀਨਾ ਦੇਵੀ ਫੈਕਟਰੀ ਗਈ ਸੀ।

ਇਸ ਦੌਰਾਨ ਘਰ ਵਿੱਚ ਮੌਜੂਦ 8 ਬੱਚਿਆਂ ਵਿਚੋਂ ਕੁਝ ਬੱਚੇ ਮਾਚਿਸਾਂ ਨਾਲ ਖੇਡ ਰਹੇ ਸੀ। ਇੱਕ ਚੰਗਿਆੜੀ ਸਭ ਤੋਂ ਛੋਟੇ ਬੱਚੇ, ਅਰਜੁਨ, ਜੋ ਕਿ ਕੰਬਲ ਵਿੱਚ ਲਪੇਟਿਆ ਹੋਇਆ ਸੀ, ਉੱਤੇ ਡਿੱਗ ਪਈ ਅਤੇ ਅੱਗ ਲੱਗ ਗਈ। ਅਰਜੁਨ ਦੀ ਮਾਂ ਨੇ ਕਿਹਾ ਕਿ ਜਦੋਂ ਉਹ ਘਰ ਆ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਚੋਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ ਅਤੇ ਧੂੰਆਂ ਨਿਕਲ ਰਿਹਾ ਸੀ। ਜਦੋਂ ਤੱਕ ਉਹ ਘਰ ਪਹੁੰਚੀ, ਤਾਂ ਅਰਜੁਨ ਪਹਿਲਾਂ ਹੀ ਸੜ ਚੁੱਕਾ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿਤਾ ਤੁਰੰਤ ਘਰ ਪਹੁੰਚੇ। ਉਨ੍ਹਾਂ ਬੱਚੇ ਨੂੰ ਚੁੱਕਿਆ ਅਤੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਇੱਕ ਸਾਲ ਦੇ ਅਰਜੁਨ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਬੱਚੇ ਘਰ ਵਿੱਚ ਮਾਚਿਸ ਨਾਲ ਖੇਡ ਰਹੇ ਸਨ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!