
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ (ਸੋਮਵਾਰ, 1 ਦਸੰਬਰ) ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਇੱਕ ਅਨੋਖੇ ਵਿਵਾਦ ਵਿੱਚ ਘਿਰ ਗਈ ਹੈ। ਉਹ ਆਪਣੇ ਪਾਲਤੂ ਕੁੱਤੇ ਨੂੰ ਲੈਕੇ ਸੰਸਦ ਪਹੁੰਚੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੀ ਇੱਕ ਵੀਡੀਓ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ, ਭਾਜਪਾ ਨੇ ਇਸਨੂੰ ਸੰਸਦ ਦੀ ਗਰਿਮਾ ਦਾ ਅਪਮਾਨ ਕਰਦਿਆਂ ਹੋਇਆਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਦੋਂ ਰੇਣੂਕਾ ਚੌਧਰੀ ਤੋਂ ਇਸ ਘਟਨਾ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੇ ਪਲਟਵਾਰ ਕਰਦਿਆਂ ਹੋਇਆਂ ਕਿਹਾ ਕਿ ਮਾਮਲੇ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਸ ਵਿੱਚ ਤਕਲੀਫ ਕਿਹੜੀ ਗੱਲ ਦੀ ਹੈ? ਜੇਕਰ ਇੱਕ ਗੂੰਗਾ ਜਾਨਵਰ ਅੰਦਰ ਆ ਵੀ ਗਿਆ ਤਾਂ ਇਸ ਵਿੱਚ ਕਿਹੜੀ ਵੱਡੀ ਗੱਲ ਹੈ? ਕੱਟਣ ਵਾਲੇ ਤਾਂ ਹੋਰ ਲੋਕ ਹਨ, ਪਾਰਲੀਮੈਂਟ ਦੇ ਅੰਦਰ। ਉਨ੍ਹਾਂ ਦਾ ਆਹ ਬਿਆਨ ਆਉਂਦਿਆਂ ਹੀ ਵਿਵਾਦ ਹੋਰ ਵੱਧ ਗਿਆ।
EDITED BY- HARLEEN KAUR




