टॉप न्यूज़

ਜ਼ਮੀਨ ਦੇ ਟੁਕੜੇ ਪਿੱਛੇ ਭਰਾ ਨੇ ਕੀਤਾ ਭਰਾ ਦਾ ਕਤਲ

ਤਲਵੰਡੀ ਸਾਬੋ ਉਪਮੰਡਲ ਦੇ ਪਿੰਡ ਨੰਗਲਾ ‘ਚ ਜਮੀਨ ਦੀ ਤਕਸੀਮ ਨੇ ਰਿਸ਼ਤਿਆਂ ਨੂੰ ਇਸ ਹੱਦ ਤੱਕ ਤੋੜ ਦਿੱਤਾ ਕਿ ਭਰਾ ਨੇ ਭਰਾ ਦੀ ਜਾਨ ਲੈ ਲਈ। ਪਿੰਡ ਵਿਚਕਾਰ ਹੋਈ ਹਿੰਸਕ ਝਗੜੇ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ।

ਮ੍ਰਿਤਕ ਦੀ ਪਛਾਣ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨੰਗਲਾ ਵਜੋਂ ਹੋਈ ਹੈ। ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਮੀਨ ਨੂੰ ਲੈ ਕੇ ਤਾਏ ਅਤੇ ਚਚੇਰੇ ਭਰਾਵਾਂ ਨਾਲ 17 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ, ਜਿਸਦਾ ਹਾਲੀਆ ਫੈਸਲਾ ਉਨ੍ਹਾਂ ਦੇ ਹੱਕ ਵਿਚ ਆਇਆ। ਇੰਤਕਾਲ ਵੀ ਹੋ ਗਿਆ, ਪਰ ਤਾਏ ਅਤੇ ਭਰਾਵਾਂ ਨੇ ਖਾਲ ਨਹੀਂ ਛੱਡੀ।

ਗੁਰਪ੍ਰੀਤ ਅਨੁਸਾਰ ਉਹ ਅਤੇ ਉਸਦੇ ਪਿਤਾ ਪਿੰਡ ਦੇ ਸਰਪੰਚ ਕੋਲੋਂ ਵਾਪਸ ਘਰ ਜਾ ਰਹੇ ਸਨ, ਜਦ ਤਾਏ ਅਤੇ ਭਰਾਵਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਰੋੜੇ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਮੇਜਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ।

ਉਸ ਨੇ ਦੋਸ਼ ਲਗਾਇਆ ਕਿ ਇਹ ਸੂਚਜਿਤ ਤਰੀਕੇ ਨਾਲ ਕੀਤਾ ਗਿਆ ਕਤਲ ਹੈ, ਅਤੇ ਮੰਗ ਕੀਤੀ ਕਿ ਦੋਸ਼ੀਆਂ ‘ਤੇ ਧਾਰਾ 302 ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦ ਤਕ ਨਿਆਂ ਨਹੀਂ ਮਿਲਦਾ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ ਨਾ ਹੀ ਅੰਤਿਮ ਸੰਸਕਾਰ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!