Uncategorized
ਵਜ਼ਨ ਕੰਟਰੋਲ ਕਰਨ ਤੋਂ ਲੈ ਕੇ ਇਮਿਊਨਿਟੀ ਬੂਸਟ ਕਰਨ ਤੱਕ ਇਹ ਵਾਲਾ ਜੂਸ ਸਿਹਤ ਲਈ ਵਰਦਾਨ
ਜ਼ਰੂਰ ਕਰੋ ਡਾਈਟ 'ਚ ਸ਼ਾਮਿਲ

ਫਲ ਸਿਹਤ ਲਈ ਖਜ਼ਾਨਾ ਹਨ ਕਿਉਂਕਿ ਇਨ੍ਹਾਂ ਵਿੱਚ ਫਾਈਬਰ, ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਵੱਧ ਮਾਤਰਾ ਵਿੱਚ ਮਿਲਦੇ ਹਨ। ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਕਰਨ ਲਈ ਫਲ ਜਾਂ ਉਨ੍ਹਾਂ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਅਨਾਰ ਦਾ ਜੂਸ ਖ਼ਾਸ ਤੌਰ ‘ਤੇ ਲਾਭਦਾਇਕ ਮੰਨਿਆ ਜਾਂਦਾ ਹੈ ਅਤੇ ਮਾਹਿਰ ਕਈ ਵਾਰ ਇਸ ਨੂੰ ਖਾਲੀ ਪੇਟ ਪੀਣ ਦੀ ਵੀ ਸਲਾਹ ਦਿੰਦੇ ਹਨ।
ਅਨਾਰ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਫੋਲੇਟ ਅਤੇ ਮੈਗਨੀਸ਼ੀਅਮ, ਆਇਰਨ ਤੇ ਪੋਟਾਸ਼ੀਅਮ ਵਰਗੇ ਮਿਨਰਲ ਚੰਗੀ ਮਾਤਰਾ ਵਿੱਚ ਮਿਲਦੇ ਹਨ। ਇਸ ਦੇ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਅਨਾਰ ਦੇ ਜੂਸ ਵਿੱਚ ਮੌਜੂਦ ਕੁਦਰਤੀ ਸ਼ੂਗਰ ਤੁਰੰਤ ਊਰਜਾ ਵੀ ਦਿੰਦੀ ਹੈ।
– ਸਵੇਰੇ ਖਾਲੀ ਪੇਟ ਅਨਾਰ ਦਾ ਜੂਸ ਪੀਣ ਨਾਲ ਪਾਚਣ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਲਿਵਰ ਦਾ ਕੰਮਕਾਜ ਵੀ ਸੁਧਰਦਾ ਹੈ।
– ਸਵੇਰੇ ਖਾਲੀ ਪੇਟ ਅਨਾਰ ਦਾ ਜੂਸ ਪੀਣ ਨਾਲ ਦਿਲ ਦੀ ਸਿਹਤ ਮਜ਼ਬੂਤ ਰਹਿੰਦੀ ਹੈ। ਇਹ ਖੂਨ ਦੀ ਗਤੀ ਨੂੰ ਸੁਧਾਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਨਾਲ ਹੀ, ਇਹ ਖਰਾਬ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਤੇ ਚੰਗੇ ਕੋਲੈਸਟਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।



