
ਖਾਣੇ ਵਿੱਚ ਪਿਆਜ਼ ਦਾ ਇਸਤੇਮਾਲ ਸੁਆਦ ਨੂੰ ਦੋਗੁਣਾ ਕਰ ਦਿੰਦਾ ਹੈ। ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਪਿਆਜ਼ ਦੀ ਵਰਤੋਂ ਵੱਧ ਜਾਂਦੀ ਹੈ ਕਿਉਂਕਿ ਇਹ ਸਰੀਰ ਨੂੰ ਕੁਦਰਤੀ ਤੌਰ ‘ਤੇ ਠੰਡਕ ਦਿੰਦਾ ਹੈ। ਪਰ ਪਿਆਜ਼ ਖਾਣ ਜਾਂ ਕੱਟਣ ਤੋਂ ਬਾਅਦ ਹੱਥਾਂ ਅਤੇ ਮੂੰਹ ਵਿੱਚੋਂ ਆਉਣ ਵਾਲੀ ਤੇਜ਼ ਬਦਬੂ ਕਈ ਲੋਕਾਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ।
ਦਰਅਸਲ ਪਿਆਜ਼ ਵਿੱਚ ਮੌਜੂਦ ਸਲਫਰ ਕੰਪਾਊਂਡਸ ਮੂੰਹ ਅਤੇ ਸਕਿਨ ਵਿੱਚ ਸਮਾ ਜਾਂਦੇ ਹਨ, ਜਿਸ ਕਾਰਨ ਬਦਬੂ ਲੰਬੇ ਸਮੇਂ ਤੱਕ ਰਹਿੰਦੀ ਹੈ। ਆਓ ਜਾਣਦੇ ਹਾਂ ਕੁਝ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ, ਜਿਨ੍ਹਾਂ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ।
ਸੇਬ ਖਾਣ ਨਾਲ ਮਿਲੇਗੀ ਰਾਹਤ
ਪਿਆਜ਼ ਖਾਣ ਤੋਂ ਬਾਅਦ ਇੱਕ ਸੇਬ ਖਾਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸੇਬ ਵਿੱਚ ਮੌਜੂਦ ਨੇਚਰਲ ਐਂਜ਼ਾਈਮ ਪਿਆਜ਼ ਦੇ ਸਲਫਰ ਕੰਪਾਊਂਡਸ ਨੂੰ ਤੋੜਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਸਾਹਾਂ ਦੀ ਬਦਬੂ ਘੱਟ ਹੋ ਸਕਦੀ ਹੈ।
ਨਿੰਬੂ
ਨਿੰਬੂ ਦਾ ਰਸ ਹੱਥਾਂ ਅਤੇ ਮੂੰਹ ਦੀ ਬਦਬੂ ਦੂਰ ਕਰਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਸਿਟ੍ਰਿਕ ਐਸਿਡ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਪਿਆਜ਼ ਦੀ ਗੰਧ ਨੂੰ ਵੀ ਘਟਾਉਂਦਾ ਹੈ। ਨਿੰਬੂ ਪਾਣੀ ਨਾਲ ਕੁੱਲ੍ਹਾ ਕਰਨ ਜਾਂ ਹੱਥਾਂ ‘ਤੇ ਨਿੰਬੂ ਰਗੜਣ ਨਾਲ ਤੁਰੰਤ ਫਾਇਦਾ ਮਿਲ ਸਕਦਾ ਹੈ।
ਗ੍ਰੀਨ ਟੀ ਪੀਓ
ਗ੍ਰੀਨ ਟੀ ਵਿੱਚ ਪਾਏ ਜਾਣ ਵਾਲੇ ਪੋਲੀਫੀਨੋਲਜ਼ ਪਿਆਜ਼ ਦੀ ਬਦਬੂ ਪੈਦਾ ਕਰਨ ਵਾਲੇ ਤੱਤਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਖਾਣੇ ਤੋਂ ਬਾਅਦ ਇੱਕ ਕੱਪ ਗਰਮ ਗ੍ਰੀਨ ਟੀ ਪੀਣ ਨਾਲ ਮੂੰਹ ਤਾਜ਼ਾ ਮਹਿਸੂਸ ਹੁੰਦਾ ਹੈ ਅਤੇ ਬਦਬੂ ਘੱਟ ਹੁੰਦੀ ਹੈ।
ਬੇਕਿੰਗ ਸੋਡਾ ਅਤੇ ਸਿਰਕਾ
ਮੂੰਹ ਦੀ ਬਦਬੂ ਦੂਰ ਕਰਨ ਲਈ ਬੇਕਿੰਗ ਸੋਡਾ ਜਾਂ ਐਪਲ ਸਾਈਡਰ ਵਿਨੇਗਰ ਨਾਲ ਕੁੱਲ੍ਹਾ ਕਰਨਾ ਲਾਭਦਾਇਕ ਹੋ ਸਕਦਾ ਹੈ। ਇਹ ਮੂੰਹ ਦਾ pH ਲੈਵਲ ਬੈਲੈਂਸ ਕਰਦੇ ਹਨ ਅਤੇ ਬੈਕਟੀਰੀਆ ਨੂੰ ਵੱਧਣ ਤੋਂ ਰੋਕਦੇ ਹਨ। ਇਨ੍ਹਾਂ ਆਸਾਨ ਘਰੇਲੂ ਨੁਸਖਿਆਂ ਨਾਲ ਤੁਸੀਂ ਪਿਆਜ਼ ਦੀ ਤੇਜ਼ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
EDITED BY- HARLEEN KAUR



