15 ਅਗਸਤ ਤੋਂ ਪਹਿਲਾਂ IGI ਏਅਰਪੋਰਟ ਟਰਮੀਨਲ-3 ਅਤੇ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਏਜੰਸੀਆਂ ਅਲਰਟ

ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਕਈ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਮਾ ਨਗਰ ਹਾਊਸ, ਝੰਡੇਵਾਲਾਨ ਬਿਲਡਿੰਗ, ਐੱਮਬੀ ਸਾਕੇਤ ਦਫ਼ਤਰ, ਡੀਐੱਮ ਦਫ਼ਤਰ, IGI ਏਅਰਪੋਰਟ ਦੇ ਟਰਮੀਨਲ-3 ਅਤੇ ਦਿੱਲੀ ਕੈਂਟੋਨਮੈਂਟ ਵਿੱਚ SDM ਦਫ਼ਤਰ ਸਮੇਤ ਪੰਜ ਥਾਵਾਂ ’ਤੇ ਬੰਬ ਦੀ ਧਮਕੀ ਵਾਲੀਆਂ ਕਾਲਾਂ ਮਿਲੀਆਂ ਹਨ। ਕਾਲ ਮਿਲਦੇ ਹੀ ਬੰਬ ਸਕੁਐਡ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਸਰਗਰਮ ਹੋ ਗਈਆਂ। ਦਿੱਲੀ ਹਾਈਕੋਰਟ ਨੂੰ ਵੀ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੇ ਤੁਰੰਤ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।
ਇਸ ਦੇ ਨਾਲ ਹੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ’ਤੇ ਵੀ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਦਿੱਲੀ ਹਾਈਕੋਰਟ ਦੇ ਜੁਆਇੰਟ ਸਕੱਤਰ ਅਤੇ ਐਡਵੋਕੇਟ ਕੁਣਾਲ ਨੇ ਕਿਹਾ ਕਿ ਬੰਬ ਦੀ ਧਮਕੀ ਫਿਲਹਾਲ ਫਰਜ਼ੀ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ। ਬੰਬ ਸਕੁਐਡ ਅਤੇ ਸਨਿਫਰ ਡੌਗਜ਼ ਵੱਲੋਂ ਪੂਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਖ਼ਤਰਾ ਨਹੀਂ ਹੈ।
EDITED BY- HARLEEN KAUR




