
ਪ੍ਰਸ਼ਾਸਨ ਵਿਚਾਲੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਅਚਾਨਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਅਸਲ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਖਰਾਬ ਮੌਸਮ ਕਾਰਨ ਪਾਇਲਟ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ। ਅਸਲ ਵਿੱਚ ਹੈਲੀਕਾਪਟਰ ਨੂੰ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਕੋਲਾਘਾਟ ‘ਚ ਐਮਰਜੈਂਸੀ ਸਥਿਤੀ ‘ਚ ਉਤਾਰਿਆ ਗਿਆ। ਮੁੱਖ ਮੰਤਰੀ ਦਮਦਮ ਤੋਂ ਕੇਸ਼ਪੁਰ ਜਾ ਰਹੇ ਸਨ, ਪਰ ਪਾਇਲਟ ਨੇ ਸਾਵਧਾਨੀ ਵਜੋਂ ਕੋਲਾਘਾਟ ‘ਚ ਇੱਕ ਖੁੱਲ੍ਹੇ ਮੈਦਾਨ ‘ਚ ਉਤਰਨ ਦਾ ਫੈਸਲਾ ਕੀਤਾ।
ਮੁੱਖ ਮੰਤਰੀ ਆਜ਼ਾਦੀ ਘੁਲਾਟੀਏ ਖੁਦੀਰਾਮ ਬੋਸ ਨੂੰ ਸ਼ਰਧਾਂਜਲੀ ਦੇਣ ਲਈ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਕੇਸ਼ਪੁਰ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੁਵੇਂਦੂ ਅਧਿਕਾਰੀ ਬਾਅਦ ‘ਚ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕੇਸ਼ਪੁਰ ‘ਚ ਸਮਾਗਮ ਸਥਾਨ ਲਈ ਸੜਕ ਮਾਰਗ ਰਾਹੀਂ ਰਵਾਨਾ ਹੋਏ।



