
ਸੰਗਰੂਰ ਦੇ ਖਨੌਰੀ ਨੇੜਲੇ ਪਿੰਡ ਵਿੱਚ ਖੇਤ ਵਿੱਚ ਕੰਮ ਕਰਦੇ ਸਮੇਂ ਸੱਪ ਦੇ ਡੰਗਣ ਨਾਲ ਇੱਕ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਗੁਰਮੁਖ ਸਿੰਘ ਤੇ ਉਸਦੇ 5 ਸਾਲਾ ਪੁੱਤਰ ਕਮਲਦੀਪ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਹਾਦਸੇ ਵਾਲੇ ਦਿਨ ਛੋਟੇ ਕਮਲਦੀਪ ਦਾ ਜਨਮਦਿਨ ਵੀ ਸੀ, ਪਰ ਖੁਸ਼ੀ ਦੇ ਇਸ ਦਿਨ ਨੇ ਪੂਰੇ ਪਰਿਵਾਰ ਅਤੇ ਪਿੰਡ ਨੂੰ ਡੂੰਘੇ ਸੋਗ ਡਬੋ ਦਿੱਤਾ ਹੈ।
ਗੁਰਮੁਖ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਹੁਣ ਘਰ ਵਿੱਚ ਸਿਰਫ਼ ਉਸਦੀ ਪਤਨੀ ਅਤੇ ਇੱਕ ਮਾਸੂਮ ਅੱਠ-ਨੌਂ ਮਹੀਨਿਆਂ ਦੀ ਬੱਚੀ ਬਚੀ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕਰ ਰਹੇ ਹਨ।
EDITED BY- HARLEEN KAUR



